Breaking NewsIndiaNewsPolitics

ਦੇਸ਼ ਦੇ ਪੰਜ ਰਾਜਾਂ ‘ਚ ਕੌਣ ਮਾਰੇਗਾ ਬਾਜੀ ?

ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ‘ਚ ਹੋਈਆਂ ਵਿਧਾਨਸਭਾ ਚੋਣਾਂ ਦੇ ਅੱਜ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ‘ਚ ਕਾਂਗਰਸ ਅਤੇ ਭਾਜਪਾ ਵਿਚਾਲੇ ਹੀ ਮੁੱਖ ਮੁਕਾਬਲਾ ਹੈ। ਇਹ ਨਤੀਜੇ ਦੇਸ਼ ਦੀ ਰਾਜਨੀਤੀ ਲਈ ਬਹੁਤ ਅਹਮਿਅਤ ਰੱਖਦੇ ਹਨ। ਇਨ੍ਹਾਂ ਵਿੱਚੋਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੀਆਂ ਚੋਣਾਂ ਦੇ ਨਤੀਜੇ ਇਹ ਫੈਸਲਾ ਕਰਨਗੇ ਕਿ ਆ ਰਹੀ ਪਾਰਲੀਮੈਂਟ ਦੀ ਚੋਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਨਾਲ ਲੋਕ ਕਿੰਨੇ ਸਹਿਮਤ ਹਨ ਅਤੇ ਕਿੰਨੇ ਨਰਾਜ ? ਇਹ ਵੀ ਪਤਾ ਲੱਗੇਗਾ ਕਿ ਮੋਦੀ ਵਲੋਂ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਕਿੰਨਾਂ ਕੁ ਅਮਲੀ ਜਾਮਾਂ ਪਹਿਨਾ ਸਕੇ ਹਨ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ 230 ਸੀਟਾਂ ‘ਤੇ ਕਾਂਗਰਸ ਅਤੇ ਭਾਜਪਾ ਮੁਕਾਬਲਾ ਹੈ।

Read Also ਲਓ ਜੀ ਆਪ ਵਾਂਗੂ ਕਾਂਗਰਸ ਦੇ ਬਣੇ ਦੋ ਧੜੇ, ਸਿੱਧੂ ਨੇ ਕੀ ਸੋਚਿਆ ਸੀ ਤੇ ਕੀ ਹੋ ਗਿਆ

ਰਾਜਸਥਾਨ ‘ਚ 200 ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆਉਣਗੇ।ਗੱਲ ਛੱਤੀਸਗੜ੍ਹ ਦੀ ਕਰੀਏ ਤਾਂ ਇੱਥੇ 90 ਵਿਧਾਨ ਸੀਟਾਂ ਅਤੇ ਤੇਲੰਗਾਨਾ ‘ਚ119 ਵਿਧਾਨ ਸਭਾ ਸੀਟਾਂ ਦੇ ਨਤੀਜੇ ਐਲਾਨੇ ਜਾਣਗੇ। ਮਿਜ਼ੋਰਮ ‘ਚ ਕੁਲ 40 ਵਿਧਾਨ ਸਭਾ ਸੀਟਾਂ ਹਨ। ਸੂਬੇ ਦੀ ਮੱਖ ਪਾਰਟੀ ਕਾਂਗਰਸ ਹੈ ਜਿਸ ਨੇ ਪਿਛਲੇ ਸਾਲ ਚੋਣਾਂ ‘ਚ ਸਭ ਤੋਂ ਜ਼ਿਆਦਾ 34 ਸੀਟਾਂ ਹਾਸਲ ਕੀਤੀਆਂ ਸੀ।ਪਿਛਲੀਆਂ ਸਾਰੀਆਂ ਚੋਣਾਂ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਸ਼ਣਾਂ ਦਾ ਜਾਦੂ ਚਲਦਾ ਰਿਹਾ ਹੈ ਪਰ ਹੁਣ ਮੋਦੀ ਨੂੰ ਜ਼ਮੀਨੀ ਹਕੀਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਇਸੇ ਤਰ੍ਹਾਂ ਰਾਹੁਲ ਗਾਂਧੀ ਲਈ ਇਨ੍ਹਾਂ ਰਾਜਾਂ ‘ਚ ਹੋਈਆਂ ਚੋਣਾਂ ਦੇ ਨਤੀਜੇ ਬਹੁਤ ਅਹਮਿਅਤ ਰੱਖਦੇ ਹਨ ।ਰਾਹੁਲ ਗਾਂਧੀ ਨੇ ਠੀਕ ਇੱਕ ਸਾਲ ਪਹਿਲਾਂ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਹੁਣ ਉਨ੍ਹਾਂ ਲਈ ਇਹ ਇਮਤਿਹਾਨ ਦੀ ਘੜੀ ਹੈ ।ਇੰਨਾ ਹੀ ਨਹੀਂ ਦੇਸ਼ ‘ਚ ਵਿਰੋਧੀ ਧਿਰਾਂ ਦੇ ਮਹਾਨ ਗਠਜੋੜ ਦੀ ਅਗਵਾਈ ਦਾ ਫੈਸਲਾ ਵੀ ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਨਿਰਭਰ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button