Breaking NewsD5 specialNewsPunjab

ਬਰਨਾਲਾ ‘ਚ ਮਨਾਈ ਗਈ ਬੱਚੀਆਂ ਦੀ ਲੋਹੜੀ, ਦਿੱਤਾ ਗਿਆ ਸਨਮਾਨ

ਬਰਨਾਲਾ : ਪੰਜਾਬ ‘ਚ ਜ਼ਿਆਦਾਤਰ ਰਿਵਾਜ਼ ਹੈ ਕਿ ਜਦੋਂ ਕਿਸੇ ਦੇ ਘਰ ‘ਚ ਮੁੰਡਾ ਜਨਮ ਲੈਂਦਾ ਹੈ ਤਾਂ ਉਸਦੀ ਖੁਸ਼ੀ ‘ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੁਣ ਜਾਗ੍ਰਿਤ ਸਮਾਜ ਦੇ ਵੱਲੋਂ ਮੁੰਡਾ – ਕੁੜੀ ਦੇ ਫਰਕ ਨੂੰ ਖਤਮ ਕਰਦੇ ਹੋਏ ਲੜਕੀਆਂ ਦੀ ਵੀ ਲੋਹੜੀ ਬਹੁਤ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਦੇ ਚੱਲਦਿਆਂ ਬਰਨਾਲਾ ‘ਚ ਇਸ ਸਾਲ ਨਵਜਾਤ ਬੱਚੀਆਂ ਦੀ ਸ਼ਹਿਰ ਦੇ ਦਾਨੀ ਸੱਜਣਾਂ ਅਤੇ ਸਾਥੀਆਂ ਵੱਲੋਂ ਬਹੁਤ ਹੀ ਧੂਮਧਾਮ ਨਾਲ ਲੋਹੜੀ ਮਨਾਈ ਗਈ।

BIG NEWSਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਕੇਂਦਰ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ!ਦਿੱਲੀ ਪੁਲਿਸ ਨੂੰ ਦਿੱਤੇ ਆਰਡਰ?

ਇਸ ਮੌਕੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਵੀ ਇਸ ਲੋਹੜੀ ‘ਚ ਸਹਿਯੋਗ ਦਿੰਦੇ ਇਸ ਸਮਾਗਮ ‘ਚ ਸ਼ਿਰਕਤ ਕੀਤੀ ਅਤੇ ਮੌਕੇ ‘ਤੇ ਪਹੁੰਚੀਆਂ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਨਮਾਨ ਦਿੱਤਾ ਗਿਆ ਅਤੇ ਸਗਨ ਦੇ ਰੂਪ ਵਿੱਚ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ‘ਤੇ ਗੱਲ ਕਰਦਿਆਂ ਐਸਪੀ ਡੀ ਬਰਨਾਲਾ ਅਤੇ ਸਾਥੀ ਸੱਜਣਾਂ ਨੇ ਕਿਹਾ ਕਿ ਅੱਜ ਮੁੰਡਾ ਕੁੜੀ ‘ਚ ਫਰਕ ਖਤਮ ਹੋ ਚੁੱਕਿਆ ਹੈ। ਅੱਜ ਹਰ ਜਗ੍ਹਾ ਲੜਕੀਆਂ ਕਾਮਯਾਬੀ ਦੀ ਮਿਸਾਲ ਪੈਦਾ ਕਰ ਰਹੀਆਂ ਹਨ ਅੱਜ ਸਾਨੂੰ ਮੁੰਡਾ ਕੁੜੀ ‘ਚ ਕੋਈ ਵੀ ਫਰਕ ਨਹੀਂ ਕਰਨਾ ਚਾਹੀਦਾ।

BREAKING-ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਦਾ ਮੋਦੀ ਨੂੰ ਵੱਡਾ ਝਟਕਾ

ਇਸ ਮੌਕੇ ਬੱਚੀਆਂ ਦੀਆਂ ਮਾਤਾਵਾਂ ਨੇ ਵੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰ ‘ਚ ਧੀ ਨੇ ਜਨਮ ਲਿਆ ਹੈ ਇਸ ਗੱਲ ਦਾ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਤੇ ਉਹ ਇਸ ਖੁਸ਼ੀ ਨੂੰ ਲੋਹੜੀ  ਦੇ ਤਿਉਹਾਰ ‘ਚ ਬਹੁਤ ਧੂਮਧਾਮ ਨੳਲ ਮਨਾ ਰਹੇ ਹਨ।  ਆਪਣੀਆਂ ਬੇਟੀਆਂ ਨੂੰ ਬੇਟਿਆਂ  ਦੇ ਸਮਾਨ ਪੜ੍ਹਾਉਣਗੇ – ਲਿਖਾਉਣਗੇ ਅਤੇ ਆਉਣ ਵਾਲੇ ਸਮੇਂ ‘ਚ ਧੀ ਉਨ੍ਹਾਂ ਦਾ ਨਾਮ ਰੋਸ਼ਨ  ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button