Breaking NewsD5 specialInternationalNewsTop News

5 ਸਤੰਬਰ ਨੂੰ ਮਿਲੇਗਾ ਬ੍ਰਿਟੇਨ ਨੂੰ ਨਵਾਂ PM 

ਲੰਡਨ : ਬੋਰਿਸ ਜਾਨਸਨ ਦੀ ਥਾਂ ਲੈਣ ਵਾਲੇ ਬ੍ਰਿਟੇਨ ‘ਚ ਸੱਤਾਧਾਰੀ ‘ਕੰਜ਼ਰਵੇਟਿਵ ਪਾਰਟੀ’ ਦੇ ਨਵੇਂ ਨੇਤਾ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਟੋਰੀ ਦੇ ਨਾਮ ਨਾਲ ਜਾਣੀ ਜਾਂਦੀ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਕਰਨ ਲਈ ਜ਼ਿੰਮੇਵਾਰ ਸੰਸਥਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਨਵਾਂ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ ਲਵੇਗਾ।

ਮੂਸੇਵਾਲੇ ਦੇ ਕਤਲ ਦਾ ਅਸਲ ਖ਼ੁਲਾਸਾ! CM ਮਾਨ ‘ਤੇ ਲੱਗੇ ਇਲਜ਼ਾਮ, ਗੋਲਡੀ ਬਰਾੜ ਦੀ ਕਾਲ ਰਿਕਾਰਡਿੰਗ ਨੇ ਚੁੱਕੇ ਪਰਦੇ !

‘1922 ਕਮੇਟੀ ਆਫ ਕੰਜ਼ਰਵੇਟਿਵ ਬੈਕਬੈਂਚ’ ਦੇ ਮੈਂਬਰਾਂ ਨੇ ਚੋਣਾਂ ਲਈ ਸਮਾਂ-ਸਾਰਣੀ ਅਤੇ ਨਿਯਮ ਤੈਅ ਕੀਤੇ ਹਨ। ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਅਧਿਕਾਰਤ ਤੌਰ ‘ਤੇ ਮੰਗਲਵਾਰ ਨੂੰ ਸ਼ੁਰੂ ਅਤੇ ਖ਼ਤਮ ਵੀ ਹੋਵੇਗੀ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੁਣ ਤੱਕ 11 ਲੋਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਬ੍ਰਿਟਿਸ਼ ਭਾਰਤੀ ਮੂਲ ਦੇ ਸਾਬਕਾ ਕੈਬਨਿਟ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਕੰਜ਼ਰਵੇਟਿਵ ਪਾਰਟੀ ਵਿੱਚ ਬੋਰਿਸ ਜਾਨਸਨ ਦੀ ਥਾਂ ਲੈਣ ਦੀ ਦੌੜ ਵਿੱਚ ਮੁੱਖ ਦਾਅਵੇਦਾਰ ਹਨ। 1922 ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬ੍ਰੈਡੀ ਨੇ ਕਿਹਾ, “ਯਕੀਨਨ 5 ਸਤੰਬਰ ਨੂੰ ਅਸੀਂ ਸਿੱਟਾ ਕੱਢਾਂਗੇ ਅਤੇ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਵੇਗੀ ਅਤੇ ਉਸ ਦਾ ਐਲਾਨ ਕੀਤਾ ਜਾਵੇਗਾ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button