Breaking NewsD5 specialNewsPunjab

26 ਜਨਵਰੀ ‘ਤੇ ਦਿੱਲੀ ਪ੍ਰਵੇਸ਼ ਨੂੰ ਲੈ ਕੇ ਗੱਡੀਆਂ Modify ਕਰਵਾ ਰਹੇ ਨੇ ਕਿਸਾਨ

ਮੋਗਾ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ 26 ਜਨਵਰੀ ਨੂੰ ਦਿੱਲੀ ‘ਚ ਆਪਣੇ ਪ੍ਰਵੇਸ਼ ਦੇ ਐਲਾਨ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਉਤਸ਼ਾਹ ਹੈ। ਇਸ ਦੇ ਚੱਲਦਿਆਂ ਕਿਸਾਨ ਵੱਡੀ ਤਾਦਾਦ ‘ਚ ਮੋਗਾ ‘ਚ ਆਪਣੇ ਟਰੈਕਟਰ, ਜਿਪਸੀਆਂ ਅਤੇ ਦੂਜੀਆਂ ਗੱਡੀਆਂ Modify ਕਰਵਾ ਰਹੇ ਹਨ। ਫਿਰੋਜ਼ਪੁਰ ਤੋਂ ਖਾਸ ਤੌਰ ‘ਤੇ ਮੋਗਾ ‘ਚ ਆਪਣੀ ਜਿਪਸੀ ਤਿਆਰ ਕਰਵਾਉਣ ਆਏ ਕਿਸਾਨ ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਸੰਘਰਸ਼ ਮੋਰਚੇ ‘ਤੇ ਜਾਣ ਲਈ ਗੱਡੀ ਤਿਆਰ ਕਰਵਾ ਰਹੇ ਹਨ ਤਾਂ ਕਿ ਪੁਲਿਸ ਬੈਰੀਕੇਡਿੰਗ ਤੋਂ ਲੰਘਣ ‘ਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਏ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ‘ਤੇ 3 ਤੋਂ 3.50 ਲੱਖ ਰੁਪਏ ਦਾ ਖਰਚਾ ਆਵੇਗਾ। ਹਾਲਾਂਕਿ ਪੰਜਾਬੀ ਲੋਕਾਂ ਦੀ ਸ਼ੁਰੂ ਤੋਂ ਹੀ ਇੱਕ ਅਲੱਗ ਪਹਿਚਾਣ ਰਹੀ ਹੈ।

ਚੱਲਦੀ ਮੀਟਿੰਗ ‘ਚ ਉਗਰਾਹਾਂ ਦਾ ਵੱਡਾ ਬਿਆਨ, ਸੋਚਾਂ ‘ਚ ਪਾਈ ਕੇਂਦਰ ਸਰਕਾਰ, ਖੇਤੀ ਕਾਨੂੰਨ ਹੋਣਗੇ ਰੱਦ!

ਮਕੈਨਿਕ ਬਲਰਾਜ ਸਿੰਘ ਨੇ ਕਿਹਾ ਕਿ ਹੁਣ ਜੋ ਕਿਸਾਨ ਦਿੱਲੀ ਦੇ ਵੱਲ ਕੂਚ ਕਰ ਰਹੇ ਹਨ ਉਹ ਇੱਕ ਤਰ੍ਹਾਂ ਦੇ ‘ਰੂਮ ਆਨ ਦ ਵਹੀਲ’ ਆਪਣੇ ਨਾਲ ਲੈ ਕੇ ਜਾ ਰਹੇ ਹਨ। ਕਿਸਾਨਾਂ ਨੂੰ ਆਪਣੇ ਵਾਹਨ ‘ਚ ਹਰ ਤਰ੍ਹਾਂ ਦੀ ਸਹੂਲਤ ਚਾਹੀਦੀ ਹੈ। Modify ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਿਸਾਨ ਆਪਣਾ ਬੰਪਰ ਹੈਵੀ ਕਰਵਾ ਰਹੇ ਹਨ, ਤਾਂ ਕਿ ਝੰਡੇ ਲਈ ਉਸ ‘ਚ ਪਾਇਪ ਲੱਗ ਸਕੇ। ਵਾਹਨ ‘ਚ ਜ਼ਿਆਦਾ ਲਾਈਟਿੰਗ ਸਿਸਟਮ ਵੀ ਲਗਾਇਆ ਜਾ ਰਿਹਾ ਹੈ। ਉਸਦੇ ਨਾਲ ਹੀ ਟਰੈਕਟਰ ‘ਚ ਪੱਖਾ, ਲਾਈਟ, ਹੈਂਡਲ ਅਤੇ ਬੂਫਰ ਸਿਸਟਮ ਵੀ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਟ੍ਰਾਲੀ ‘ਚ ਅਲੱਗ ਤੋਂ ਚਾਰਜਿੰਗ ਪੁਆਇੰਟ ਵੀ ਲਗਾਏ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button