28 ਸਾਲ ਬਾਅਦ ਬਾਬਰੀ ਮਸਜਿਦ ਮਾਮਲੇ ‘ਚ ਫੈਸਲਾ ਅੱਜ
ਨਵੀਂ ਦਿੱਲੀ : ਬਾਬਰੀ ਮਸਜਿਦ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਫੈਸਲਾ ਸੁਨਾਉਣ ਜਾ ਰਹੀ ਹੈ। 6 ਦਸੰਬਰ 1992 ਨੂੰ ਜੋ ਕੁਝ ਹੋਇਆ ਉਸ ‘ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਫੈਸਲਾ ਸੁਨਾਉਣ ਜਾ ਰਹੀ ਹੈ। ਦੇਸ਼ ਭਰ ਦੀ ਨਜ਼ਰ ਹੋਵੇਗੀ ਇਸ ਫੈਸਲੇ ਤੇ ਇਸ ਲਈ ਹੋਵੇਗੀ ਕਿਉਂਕਿ ਦੇਸ਼ ਦੇ ਕਈ ਨਾਮੀ ਨੇਤਾ ਇਸ ਮੁਕੱਦਮੇ ‘ਚ ਫਸੇ ਹਨ। ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਣੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ, ਉਮਾ ਭਾਰਤੀ ਸਮੇਤ ਕੁੱਲ 32 ਲੋਕ ਇਸ ‘ਚ ਦੋਸ਼ੀ ਹਨ। ਬਾਬਰੀ ਮਾਮਲੇ ‘ਚ ਕੁੱਲ 49 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋਈ ਸੀ, ਇਸ ‘ਚੋਂ 17 ਦਾ ਦਿਹਾਂਤ ਹੋ ਚੁੱਕਾ ਹੈ।
🔴 LIVE 🔴 ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਰਿਲਾਇੰਸ,ਜੀਓ ਦਾ ਕਰਤਾ ਬਾਈਕਾਟ! ਸਿੰਘਾਂ ਨੇ ਘੇਰ ਲਏ ਬਾਦਲ!
28 ਸਾਲ ਬਾਅਦ ਆ ਰਿਹਾ ਫੈਸਲਾ
ਕਰੀਬ 28 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਆਉਣ ਵਾਲੇ ਇਤਿਹਾਸਿਤ ਫੈਸਲੇ ਦੀ ਸੰਵੇਦਸ਼ੀਲਤਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨੇਪਾਲ ਸੀਮਾ ਸਮੇਤ ਸਾਰੇ ਜ਼ਿਲਿਆਂ ‘ਚ ਸੁਰੱਖਿਆ ਫੋਰਸ ਨੂੰ ਹਾਈ ਅਲਰਟ ‘ਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ‘ਤੇ ਰਾਮ ਦੀ ਨਗਰੀ ਅਯੁੱਧਿਆ ‘ਚ ਸੁਰੱਖਿਆ ਫੋਰਸ ਦੀ ਤਿੱਖੀ ਨਜ਼ਰ ਰਹੇਗੀ। ਜਿਥੇ ਫੈਸਲੇ ਦੇ ਸਮੇਂ ਕੁਝ ਦੋਸ਼ੀ ਮੌਜੂਦ ਹੋਣਗੇ।
ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ,ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!
ਦੋਸ਼ੀਆਂ ਦੇ ਵਕੀਲਾਂ ਸਮੇਤ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਣੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਦੀ ਉਮਰ ਦਾ ਲਿਹਾਜ਼ ਕਰਦੇ ਹੋਏ ਅਦਾਲਤ ‘ਚ ਨਿੱਜੀ ਤੌਰ ‘ਤੇ ਹਾਜ਼ਿਰ ਰਹਿਣ ਦੀ ਛੋਟ ਦਿੱਤੀ ਗਈ ਹੈ। ਉਹ ਵੀਡੀਓ ਕਾਂਫ੍ਰੈਸਿੰਗ ਰਾਹੀਂ ਆਪਣੀ ਮੌਜੂਦਗੀ ਅਦਾਲਤ ‘ਚ ਦਰਜ ਕਰਵਾਉਣਗੇ। ਇਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪੁਲਸ ਤਾਇਨਾਤ ਰਹੇਗੀ ਅਤੇ ਲੋੜ ਪਈ ਤਾਂ ਉਨ੍ਹਾਂ ਨੂੰ ਘਰ ‘ਚ ਨਜ਼ਰਬੰਦ ਕੀਤਾ ਜਾ ਸਕਦਾ ਹੈ।
ਕਰੋਨਾ ਨਾਲ ਲੜਨ ਲਈ ਦੁਨੀਆਂ ਦੇ ਸਾਰੇ ਲੋਕਾਂ ਨੂੰ ਹੋਣਾ ਪਵੇਗਾ ਇਕੱਠੇ!
ਇਸ ਤਰ੍ਹਾਂ ਕੋਰੋਨਾ ਇੰਫੈਕਸ਼ਨ ਤੋਂ ਪ੍ਰਭਾਵਿਤ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਇਲਾਵਾ ਕੋਰੋਨਾ ਤੋਂ ਉਭਰਨ ਦੇ ਬਾਵਜੂਦ ਲਗਾਤਾਰ ਆਕਸੀਜ਼ਨ ‘ਤੇ ਚੱਲ ਰਹੇ ਮਹੰਤ ਗੋਪਾਲ ਦਾਸ ਅਦਾਲਤ ‘ਚ ਹਾਜ਼ਿਰ ਨਹੀਂ ਹੋਣਗੇ। ਮਾਮਲੇ ਦੇ ਦੋਸ਼ੀ ਪ੍ਰਧਾਨ ਸਮੇਤ ਕੁਝ ਦੋਸ਼ੀਆਂ ਨੂੰ ਵੀ ਬਿਮਾਰੀ ਦੇ ਕਾਰਨ ਅਦਾਲਤ ‘ਚ ਮੌਜੂਦ ਰਹਿਣ ਤੋਂ ਛੋਟ ਪ੍ਰਦਾਨ ਦਿੱਤੀ ਗਈ ਹੈ। ਵਕੀਲਾਂ ਨੇ ਦੱਸਿਆ ਕਿ ਫੈਸਲਾ ਵਿਸਤ੍ਰਿਤ ਹੋਵੇਗਾ ਕਿਉਂਕਿ ਸਾਰੇ 32 ਦੋਸ਼ੀਆਂ ‘ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ। ਇਸ ਲਈ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਸਜ਼ਾ ਵੀ ਵੱਖ-ਵੱਖ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.