IndiaTop News

ਨਪੁਰ  ਤੋਂ ਰਾਜਧਾਨੀ ਲਖਨਊ ਆ ਰਹੀਆਂ ਦੋ ਸਿੱਖ ਲੜਕੀਆਂ ਲਾਪਤਾ

 

ਉੱਤਰ ਪ੍ਰਦੇਸ਼ ਦੇ ਲਖਨਊ ਦੇ ਕ੍ਰਿਸ਼ਨਾ ਨਗਰ ਥਾਣਾ ਖੇਤਰ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰੀਤਪਾਲ ਸਿੰਘ ਦੀਆਂ ਦੋ ਬੇਟੀਆਂ ਅਚਾਨਕ ਲਾਪਤਾ ਹੋ ਗਈਆਂ।ਦੋਵੇਂ ਸਿੱਖ ਲੜਕੀਆਂ ਲੜਕੀਆਂ ਕਾਨਪੁਰ  ਤੋਂ ਰਾਜਧਾਨੀ ਲਖਨਊ ਆ ਰਹੀਆਂ ਸਨ। ਲਾਪਤਾ ਲੜਕੀਆਂ ਵਿੱਚੋਂ ਇੱਕ ਦਾ ਨਾਮ ਸਰਬਜੀਤ (25) ਅਤੇ ਦੂਜੀ ਦਾ ਨਾਮ ਤਰਨ ਜੀਤ ਕੌਰ (22)  ਹੈ।ਲੜਕੀਆਂ ਨੇ ਬੱਸ ‘ਚ ਸਵਾਰ ਹੋਣ ਦੀ ਵੀਡੀਓ ਬਣਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਸੀ। ਲਾਪਤਾ ਲੜਕੀਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨਾਵ ਦੇ ਅਜਗੈਨ ‘ਚ ਉਨ੍ਹਾਂ ਦੀ ਆਖਰੀ ਲੋਕੇਸ਼ਨ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਹੁਣ ਪਰਿਵਾਰਕ ਮੈਂਬਰ ਕੁਝ ਅਣਸੁਖਾਵੇਂ ਹੋਣ ਦਾ ਖਦਸ਼ਾ ਜ਼ਾਹਰ ਕਰ ਰਹੇ ਹਨ ਅਤੇ ਲਖਨਊ ਕ੍ਰਿਸ਼ਨਾ ਨਗਰ ਥਾਣੇ ‘ਚ ਅਗਵਾ ਦੀ ਸ਼ਿਕਾਇਤ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button