Breaking NewsD5 specialNewsPoliticsPunjab

27 ਦਸੰਬਰ ਨੂੰ PM ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ  ਦੌਰਾਨ ਥਾਲੀਆਂ ਵਜਾਏਗਾ ਅਕਾਲੀ ਦਲ

ਪਟਿਆਲਾ : ਖੇਤੀਬਾੜੀ ਕਾਨੂੰਨਾਂ  ਦੇ ਵਿਰੋਧ ‘ਚ ਦੇਸ਼ ਦੀ ਰਾਜਧਾਨੀ ਦੀਆਂ ਸੀਮਾਵਾਂ ‘ਤੇ ਡੇਰਾ ਪਾ ਕੇ ਵਿਰੋਧ  ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੋਮਵਾਰ ਨੂੰ 26 ਦਿਨ ਹੋ ਚੁੱਕੇ ਹਨ। ਕਿਸਾਨਾਂ ਨੇ ਕੜਾਕੇ ਦੀ ਠੰਡ ‘ਚ ਅੱਜ  1ਦਿਨ ਦੀ ‘ਕਰਮਿਕ’ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਕਿਸਾਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ 27 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ   ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਆਪਣੇ – ਆਪਣੇ ਘਰਾਂ ‘ਚ ਥਾਲੀਆਂ ਬਜਾਉਣ।

🔴LIVE| ਰਾਤੋ-ਰਾਤ ਕਿਸਾਨ ਜਥੇਬੰਦੀਆਂ ਨੇ ਬਣਾਈ ਨਵੀਂ ਰਣਨੀਤੀ,ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ

ਉਥੇ ਹੀ ਉਨ੍ਹਾਂ ਦੀ ਇਸ ਅਪੀਲ ਨੂੰ ਅਕਾਲੀ ਦਲ ਨੇ ਸਮਰਥਨ ਦਿੱਤਾ ਹੈ। ਅਕਾਲੀ ਦਲ ਵੀ 27 ਦਸੰਬਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ  ਦੌਰਾਨ ਥਾਲੀਆਂ ਵਜਾਏਗਾ। ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ  ਵਡਾਲਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਨੇ ਧੋਖਾ ਦੇ ਕੇ ਗੰਠ-ਜੋੜ ਤੁੜਵਾਇਆ ਹੈ। ਦੱਸ ਦਈਏ ਕਿ ਕਿਸਾਨਾਂ ਨੇ ਅੰਦੋਲਨ  ਦੇ  1 ਮਹੀਨਾ ਪੂਰਾ ਹੋਣ ‘ਤੇ 25 ਤੋਂ 27 ਦਸੰਬਰ  ਦੇ ਵਿੱਚ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਦੇ ਹੋਏ ਹਰਿਆਣਾ ‘ਚ ਟੋਲ ਬੰਦ ਕਰਾਉਣ ਦੀ ਯੋਜਨਾ ਦਾ ਐਲਾਨ ਵੀ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button