Breaking NewsD5 specialIndiaNewsPunjab

Ambedkar Jayanti 2020 : ਅੰਬੇਦਕਰ ਜੈਯੰਤੀ ‘ਤੇ ਜਾਣੋ ਉਨ੍ਹਾਂ ਦੇ ਅਨਮੋਲ ਵਿਚਾਰ

ਡਾ. ਅੰਬੇਦਕਰ ਭੀਮ ਰਾਓ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਹਾ ਜਾਂਦਾ ਹੈ। ਡਾ ਅੰਬੇਦਕਰ ਭੀਮ ਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮਾਤਾ ਭੀਮਾ ਬਾਈ ਦੀ ਕੁਖੋਂ ਸੂਬੇਦਾਰ ਰਾਮ ਸਕਾਪਨ ਅੰਬੇਦਕਰ ਦੇ ਘਰ ਹੋਇਆ। ਉਹ ਅਛੂਤ ਜਾਤੀ ‘ਮਾਹਰ’ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਤੇ ਦਾਦਾ ਜੀ ਨੇ ਬ੍ਰਿਟਿਸ਼ ਫੌਜ ਵਿੱਚ ਨੌਕਰੀ ਕੀਤੀ।

ਬਾਬਾ ਸਾਹਿਬ ਦਾ ਜੀਵਨ ਸਚਮੁੱਚ ਸੰਘਰਸ਼ ਅਤੇ ਸਫਲਤਾ ਦੀ ਅਜਿਹੀ ਅਨੌਖੀ ਮਿਸਾਲ ਹੈ ਜੋ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲੇ। ਉਨ੍ਹਾਂ ਨੇ ਦਲਿਤਾਂ ਅਤੇ ਪੱਛੜਿਆਂ ਨੂੰ ਉਨ੍ਹਾਂ ਦਾ ਅਧਿਕਾਰ ਦਵਾਉਣ ਲਈ ਜੀਵਨ ਭਰ ਸੰਘਰਸ਼ ਕੀਤਾ। ਇਸ ਮਕਸਦ ਨਾਲ ਉਨ੍ਹਾਂ ਨੇ 31 ਜਨਵਰੀ 1920 ਨੂੰ ਮੂਕਨਾਇਕ ਨਾਮ ਦਾ ਅਖਬਾਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਹਮੇਸ਼ਾ ਮਜ਼ਦੂਰ ਵਰਗ ਅਤੇ ਔਰਤਾਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ। ਡਾ. ਅੰਬੇਦਕਰ ਭੀਮ ਰਾਓ ਅੰਬੇਦਕਰ ਜੈਯੰਤੀ ‘ਤੇ ਆਓ ਜਾਣਦੇ ਹਨ ਉਨ੍ਹਾਂ ਦੇ ਕੁੱਝ ਵਿਚਾਰ –

Simarjeet Bains ਦੀ ਸਕਿਓਰਿਟੀ ਵਾਪਸ ਲਈ, ਬੈਂਸ ਦਾ D5 Channel ‘ਤੇ ਪਹਿਲਾ ਬਿਆਨ

# ਜੀਵਨ ਲੰਬਾ ਹੋਣ ਦੀ ਬਜਾਏ ਮਹਾਨ ਹੋਣਾ ਚਾਹੀਦਾ ਹੈ।

# ਮੈਂ ਅਜਿਹੇ ਧਰਮ ਨੂੰ ਮੰਨਦਾ ਹਾਂ ਜੋ ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ ਸਿਖਾਉਂਦਾ ਹੈ।

# ਜੇਕਰ ਅਸੀ ਇੱਕ ਸੰਯੁਕਤ ਏਕੀਕ੍ਰਿਤ ਆਧੁਨਿਕ ਭਾਰਤ ਚਾਹੁੰਦੇ ਹਾਂ ਤਾਂ ਸਾਰੇ ਧਰਮਾਂ ਦੇ ਸ਼ਾਸਤਰਾਂ ਦੀ ਸੰਪ੍ਰਭੁਤਾ ਦਾ ਅੰਤ ਹੋਣਾ ਚਾਹੀਦਾ ਹੈ।

# ਹਿੰਦੂ ਧਰਮ ‘ਚ ਵਿਵੇਕ, ਕਾਰਨ ਅਤੇ ਆਜ਼ਾਦ ਸੋਚ ਦੇ ਵਿਕਾਸ ਲਈ ਕੋਈ ਗੁੰਜਾਇਸ਼ ਨਹੀਂ ਹੈ।

# ਇਤਿਹਾਸ ਦੱਸਦਾ ਹੈ ਕਿ ਜਿੱਥੇ ਨੈਤਿਕਤਾ ਅਤੇ ਅਰਥ ਸ਼ਾਸਤਰ ਦੇ ਵਿੱਚ ਸੰਘਰਸ਼ ਹੁੰਦਾ ਹੈ, ਉੱਥੇ ਜਿੱਤ ਹਮੇਸ਼ਾ ਅਰਥ ਸ਼ਾਸਤਰ ਦੀ ਹੁੰਦੀ ਹੈ

# ਬੁੱਧੀ ਦਾ ਵਿਕਾਸ ਮਨੁੱਖ ਦੇ ਅਸੀਤਤਵ ਦਾ ਅੰਤਿਮ ਟੀਚਾ ਹੋਣਾ ਚਾਹੀਦਾ ਹੈ।

# ਜੇਕਰ ਮੈਨੂੰ ਲੱਗਾ ਕਿ ਸੰਵਿਧਾਨ ਦਾ ਦੁਰਪਯੋਗ ਕੀਤਾ ਜਾ ਰਿਹਾ ਹੈ ਤਾਂ ਮੈਂ ਇਸਨੂੰ ਸਭ ਤੋਂ ਪਹਿਲਾਂ ਜਲਾਵਾਂਗਾ।

# ਜਦੋਂ ਤੱਕ ਤੁਸੀ ਸਮਾਜਿਕ ਅਜਾਦੀ ਨਹੀਂ ਹਾਸਲ ਕਰ ਲੈਂਦੇ,ਕਾਨੂੰਨ ਤੁਹਾਨੂੰ ਜੋ ਵੀ ਆਜ਼ਾਦੀ ਦਿੰਦਾ ਹੈ ਉਹ ਤੁਹਾਡੇ ਲਈ ਬੇਮਾਨੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button