Breaking NewsD5 specialNewsPoliticsPunjabTop News

ਸਾਬਕਾ ਵਿੱਤ ਮੰਤਰੀ Dhindsa ਨੇ CM Channi ‘ਤੇ ਲਿਆ ਵਿਅੰਗ, ਕਿਹਾ- ਉਨ੍ਹਾਂ ਹਰ ਫੈਸਲੇ ਲਈ ਜਾਣਾ ਪੈਂਦਾ ਦਿੱਲੀ

ਚੰਡੀਗੜ੍ਹ: ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।ਇਸ ‘ਤੇ ਹੁਣ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਚੰਨੀ ਨੂੰ ਸਵਾਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਪਿਛਲੇ ਸਾਲ ਦਾ ਬੀਜ ਰੱਖਿਆ ਸੀ, ਉਨ੍ਹਾਂ ਦੀ ਫ਼ਸਲ ਸਹੀ ਸੀ ਪਰ ਜਿਨ੍ਹਾਂ ਕਿਸਾਨਾਂ ਨੇ ਨਵਾਂ ਬੀਜ ਲੈ ਕੇ ਨਰਮਾ ਬੀਜਿਆ, ਉਨ੍ਹਾਂ ਦੀ ਫ਼ਸਲ ‘ਤੇ ਕਲੰਕ ਲੱਗ ਗਿਆ।ਢੀਂਡਸਾ ਨੇ ਅੱਗੇ ਕਿਹਾ ਕਿ ਜਿਸ ਵਿਭਾਗ ‘ਚ ਇਹ ਸੱਬ ਕੁਝ ਆਉਦਾ ਹੈ,ਇਹ ਸਾਰਾ ਵਿਭਾਗ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ।ਜਿਸ ਦੀ ਹੁਣ ਜਾਂਚ ਹੋਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਲਓ ਜੀ ਡੱਲੇਵਾਲ ਨੇ ਕਰਤਾ ਵੱਡਾ ਐਲਾਨ, ਕਿਸਾਨਾਂ ਨੇ ਤਿਆਰ ਕੀਤੇ ਟਰੈਕਟਰ-ਟਰਾਲੀਆਂ, ਭਖਿਆ ਕਿਸਾਨ ਅੰਦੋਲਨ

ਉਨ੍ਹਾਂ ਅੱਗੇ ਕਿਹਾ ਕਿ ਫਸਲ ਦਾ ਨੁਕਸਾਨ ਕਿਸੇ ਮੌਸਮ ਕਾਰਨ ਨਹੀਂ ਹੋਇਆ ਸਗੋਂ ਸਰਕਾਰ ਦੀ ਨਕਲੀ ਬੀਜ ਵੇਚਣ ਦੀ ਨੀਅਤ ਕਾਰਨ ਹੋਇਆ ਹੈ।ਬਿਜਲੀ ਸੰਕਟ ‘ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਛੋਟੇ-ਛੋਟੇ ਬਿਜਲੀ ਸਮਝੌਤੇ ਰੱਦ ਕਰ ਰਹੀ ਹੈ।ਹਾਲਾਂਕਿ, ਜਿਨ੍ਹਾਂ ਵੱਡੇ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਹੈ। 2 ਤੋਂ 5 ਮੈਗਾਵਾਟ ਦੇ ਸਮਝੌਤੇ ਰੱਦ ਹੋਣ ਨਾਲ ਮਸਲਾ ਹੱਲ ਨਹੀਂ ਹੋਵੇਗਾ, ਕੋਈ ਵੱਡੀ ਕਾਰਵਾਈ ਹੁੰਦੀ ਹੈ ਤਾਂ ਦੇਖਿਆ ਜਾਵੇਗਾ।ਮੁੱਖ ਮੰਤਰੀ ਚੰਨੀ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਸਲੇ ਖੁਦ ਲੈਣ ਦਾ ਅਧਿਕਾਰ ਨਹੀਂ ਹੈ।ਉਨ੍ਹਾਂ ਨੂੰ ਵਾਰ-ਵਾਰ ਦਿੱਲੀ ਜਾਣਾ ਪੈਂਦਾ ਹੈ ਜੋ ਸਾਬਤ ਕਰਦਾ ਹੈ ਕਿ ਉਨ੍ਹਾਂ ਦੀ ਆਪਣੀ ਸਰਕਾਰ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਨਹੀਂ ਮੰਨਦੀ। ਉਨ੍ਹਾਂ ਨੂੰ ਛੋਟੇ-ਛੋਟੇ ਫੈਸਲਿਆਂ ਲਈ ਦਿੱਲੀ ਜਾਣਾ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button