InternationalTop News
25 ਜਨਵਰੀ 2027 ਤੋਂ ਲਾਗੂ ਹੋਣਗੇ ਨਵੇਂ ਨਿਯਮ, ਫੁੱਲ ਲਾਇਸੈਂਸ ਲਈ ਹੁਣ ਨਹੀਂ ਦੇਣਾ ਪਵੇਗਾ ਦੂਜਾ ਪ੍ਰੈਕਟੀਕਲ ਟੈਸਟ

ਨਿਊਜ਼ੀਲੈਂਡ ਸਰਕਾਰ ਵਲੋਂ ਦੇਸ਼ ਦੇ ਡਰਾਈਵਰ ਲਾਇਸੈਂਸ ਪ੍ਰਣਾਲੀ ਕਲਾਸ 1 ਵਿੱਚ ਇਤਿਹਾਸਕ ਅਤੇ ਬਹੁਤ ਹੀ ਸਕਾਰਾਤਮਕ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਨਵੇਂ ਨਿਯਮ 25 ਜਨਵਰੀ 2027 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਣਗੇ। ਸਰਕਾਰ ਦਾ ਮੁੱਖ ਮਕਸਦ ਆਮ ਲੋਕਾਂ ਲਈ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਆਸਾਨ, ਸਸਤੀ ਅਤੇ ਵਧੇਰੇ ਸੁਚੱਜੀ ਬਣਾਉਣਾ ਹੈ, ਤਾਂ ਜੋ ਹਰ ਨਾਗਰਿਕ ਜ਼ਿੰਮੇਵਾਰੀ ਨਾਲ ਸੜਕਾਂ ’ਤੇ ਗੱਡੀ ਚਲਾ ਸਕੇ। ਇਸ ਪ੍ਰਕਿਰਿਆ ਨਾਲ ਸਬੰਧਤ ਸਾਰੀ ਜਾਣਕਾਰੀ ਅਤੇ ਇਨਫੋਗ੍ਰਾਫਿਕਸ ਅੰਗਰੇਜ਼ੀ ਅਤੇ ਮਾਓਰੀ ਭਾਸ਼ਾ ਵਿੱਚ ਉਪਲਬਧ ਕਰਵਾਏ ਗਏ ਹਨ। 25 ਜਨਵਰੀ 2027 ਤੱਕ ਲਰਨਰ, ਰਿਸਟ੍ਰਿਕਟਿਡ ਅਤੇ ਫੁੱਲ ਲਾਇਸੈਂਸ ਪ੍ਰਾਪਤ ਕਰਨ ਲਈ ਮੌਜੂਦਾ ਨਿਯਮ ਹੀ ਲਾਗੂ ਰਹਿਣਗੇ।
25 ਸਾਲ ਤੋਂ ਘੱਟ ਉਮਰ ਦੇ ਬਿਨੈਕਾਰਾਂ ਲਈ ਲਰਨਰ ਲਾਇਸੈਂਸ ਰੱਖਣ ਦੀ ਸਮਾਂ ਸੀਮਾ 6 ਮਹੀਨਿਆਂ ਤੋਂ ਵਧਾ ਕੇ 12 ਮਹੀਨੇ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਨੌਜਵਾਨ ਡਰਾਈਵਰਾਂ ਨੂੰ ਗੱਡੀ ਚਲਾਉਣ ਦਾ ਵਧੇਰੇ ਤਜਰਬਾ ਦਵਾਉਣਾ ਹੈ। ਹਾਲਾਂਕਿ, ਨੌਜਵਾਨਾਂ ਕੋਲ ਇਸ ਸਮੇਂ ਨੂੰ ਵਾਪਸ 6 ਮਹੀਨੇ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ, ਜੇਕਰ ਉਹ ਕੋਈ ਮਾਨਤਾ ਪ੍ਰਾਪਤ ਪ੍ਰੈਕਟੀਕਲ ਡਰਾਈਵਿੰਗ ਕੋਰਸ ਪੂਰਾ ਕਰਦੇ ਹਨ ਜਾਂ ਨਿਰਧਾਰਤ ਨਿਗਰਾਨੀ ਹੇਠ ਡਰਾਈਵਿੰਗ ਦੇ ਘੰਟੇ (ਲਗਭਗ 60 ਘੰਟੇ) ਪੂਰੇ ਕਰਦੇ ਹਨ। ਲੈਂਡ ਟ?ਰਾਂਸਪੋਰਟ ਦੇ ਡਾਇਰੈਕਟਰ ਵਲੋਂ ਨਿਗਰਾਨੀ ਹੇਠ ਡਰਾਈਵਿੰਗ ਦੇ ਜ਼ਰੂਰੀ ਘੰਟਿਆਂ ਅਤੇ ਕੋਰਸਾਂ ਨੂੰ ਇਸੇ ਸਾਲ ਅੰਤਿਮ ਰੂਪ ਦਿੱਤਾ ਜਾਵੇਗਾ। ਅਕਤੂਬਰ ਮਹੀਨੇ ਵਿੱਚ ਵੈੱਬਸਾਈਟ ’ਤੇ ਇਹ ਨਿਯਮ ਅਪਡੇਟ ਕਰ ਦਿੱਤੇ ਜਾਣਗੇ ਅਤੇ 25 ਜਨਵਰੀ 2027 ਤੋਂ ਇਹ ਘੰਟੇ ਦਰਜ ਕਰਨ ਦੀ ਸੁਵਿਧਾ ਸ਼ੁਰੂ ਹੋ ਜਾਵੇਗੀ। 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਲਰਨਰ ਸਮਾਂ ਸੀਮਾ ਪਹਿਲਾਂ ਵਾਂਗ 6 ਮਹੀਨੇ ਹੀ ਰਹੇਗੀ।25 ਸਾਲ ਤੋਂ ਘੱਟ ਉਮਰ ਦੇ ਚਾਲਕਾਂ ਲਈ ਰਿਸਟ੍ਰਿਕਟਿਡ ਲਾਇਸੈਂਸ ਦੀ ਸੀਮਾ 18 ਮਹੀਨਿਆਂ ਤੋਂ ਘਟਾ ਕੇ 12 ਮਹੀਨੇ ਕਰ ਦਿੱਤੀ ਗਈ ਹੈ, ਜਿਸ ਨਾਲ ਉਹ ਜਲਦੀ ਫੁੱਲ ਲਾਇਸੈਂਸ ਵੱਲ ਵਧ ਸਕਣਗੇ। ਇਸ ਸਮੇਂ ਨੂੰ ਹੁਣ ਐਡਵਾਂਸਡ ਡਰਾਈਵਿੰਗ ਕੋਰਸ ਨਾਲ ਹੋਰ ਘੱਟ ਨਹੀਂ ਕੀਤਾ ਜਾ ਸਕੇਗਾ। 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਹ ਸਮਾਂ ਸੀਮਾ 6 ਮਹੀਨੇ ਹੀ ਰਹੇਗੀ। ਸੜਕੀ ਸੁਰੱਖਿਆ ਅਤੇ ਅਨੁਸ਼ਾਸਨ ਬਣਾਏ ਰੱਖਣ ਲਈ ਇਹ ਨਿਯਮ ਬਣਾਇਆ ਗਿਆ ਹੈ ਕਿ ਜੇਕਰ ਰਿਸਟ੍ਰਿਕਟਿਡ ਲਾਇਸੈਂਸ ਦੌਰਾਨ ਡੀਮੈਰਿਟ ਪੁਆਇੰਟ ਮਿਲਦੇ ਹਨ, ਤਾਂ ਹਰ ਵਾਰ ਰਿਸਟ੍ਰਿਕਟਿਡ ਸਮਾਂ 6 ਮਹੀਨੇ ਲਈ ਵਧ ਜਾਵੇਗਾ। ਉਦਾਹਰਨ ਲਈ, ਜੇਕਰ 25 ਸਾਲ ਤੋਂ ਘੱਟ ਉਮਰ ਦਾ ਚਾਲਕ ਡੀਮੈਰਿਟ ਪੁਆਇੰਟ ਲੈਂਦਾ ਹੈ, ਤਾਂ ਉਸ ਦਾ ਰਿਸਟ੍ਰਿਕਟਿਡ ਸਮਾਂ 12 ਮਹੀਨਿਆਂ ਤੋਂ ਵਧ ਕੇ 18 ਮਹੀਨੇ ਹੋ ਜਾਵੇਗਾ। ਦੂਜੀ ਵਾਰ ਗਲਤੀ ਕਰਨ ’ਤੇ 6 ਮਹੀਨੇ ਹੋਰ ਜੋੜ ਦਿੱਤੇ ਜਾਣਗੇ। ਇਹ ਡੀਮੈਰਿਟ ਨਿਯਮ 7 ਮਈ 2026 ਤੋਂ ਹੀ ਪ੍ਰਭਾਵਸ਼ਾਲੀ ਮੰਨੇ ਜਾਣਗੇ।
ਹੁਣ ਰਿਸਟ੍ਰਿਕਟਿਡ ਪ੍ਰੈਕਟੀਕਲ ਟੈਸਟ ਦੇ ਅੰਦਰ ਹੀ ‘ਹੈਜ਼ਰਡ ਪਰਸੈਪਸ਼ਨ’ (ਖ਼ਤਰੇ ਦੀ ਪਛਾਣ) ਦਾ ਟੈਸਟ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਰਿਸਟ੍ਰਿਕਟਿਡ ਲਾਇਸੈਂਸ ਲਈ ਅੱਖਾਂ ਦੀ ਜਾਂਚ ਦੀ ਲੋੜ ਨਹੀਂ ਹੋਵੇਗੀ। ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਰਿਸਟ੍ਰਿਕਟਿਡ ਲਾਇਸੈਂਸ ਦੀ ਅਰਜ਼ੀ ਫੀਸ 167.50 ਡਾਲਰ ਤੋਂ ਘਟਾ ਕੇ 160.50 ਡਾਲਰ ਕਰ ਦਿੱਤੀ ਗਈ ਹੈ।
ਨਵੇਂ ਸੁਧਾਰਾਂ ਦੇ ਤਹਿਤ ਫੁੱਲ ਲਾਇਸੈਂਸ ਪ੍ਰਾਪਤ ਕਰਨ ਲਈ ਹੁਣ ਕੋਈ ਪ੍ਰੈਕਟੀਕਲ ਡਰਾਈਵਿੰਗ ਟੈਸਟ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਅੱਖਾਂ ਦੀ ਜਾਂਚ ਤੋਂ ਵੀ ਛੋਟ ਦਿੱਤੀ ਗਈ ਹੈ। ਫੁੱਲ ਲਾਇਸੈਂਸ ਦੀ ਅਰਜ਼ੀ ਫੀਸ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ, ਜੋ 98.90 ਡਾਲਰ ਤੋਂ ਘਟਾ ਕੇ ਮਾਤਰ 25.90 ਡਾਲਰ ਕਰ ਦਿੱਤੀ ਗਈ ਹੈ। ਜਿਨ੍ਹਾਂ ਚਾਲਕਾਂ ਨੇ ਪਿਛਲੇ 2 ਸਾਲਾਂ ਵਿੱਚ ਰਿਸਟ੍ਰਿਕਟਿਡ ਲਾਇਸੈਂਸ ਪ੍ਰਾਪਤ ਕੀਤਾ ਹੈ, ਨਵੀਨਤਾ ਕੀਤੀ ਹੈ ਜਾਂ ਬਦਲਾਅ ਕੀਤਾ ਹੈ, ਉਹ ਐਨਜ਼ੈਡਟੀਏ ਐਪ ਜਾਂ ਆਨਲਾਈਨ ਰਾਹੀਂ ਅਪਲਾਈ ਕਰ ਸਕਣਗੇ। ਨਵੀਂ ਫੋਟੋ, ਦਸਤਖਤ ਜਾਂ ਨਾਮ ਬਦਲਣ ਲਈ ਏਜੰਟ ਕੋਲ ਜਾਣਾ ਪਵੇਗਾ।
ਸਾਰੇ ਲਰਨਰ ਅਤੇ ਰਿਸਟ੍ਰਿਕਟਿਡ ਡਰਾਈਵਰਾਂ ਲਈ ਉਮਰ ਦੀ ਕੋਈ ਵੀ ਸੀਮਾ ਤੋਂ ਬਿਨਾਂ ਜ਼ੀਰੋ ਅਲਕੋਹਲ (ਸ਼ਰਾਬ) ਸੀਮਾ ਦਾ ਨਿਯਮ ਲਾਗੂ ਕੀਤਾ ਜਾਵੇਗਾ। ਇਸ ਲਈ ਅਲੱਗ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਜਿਸ ਦੀ ਤਰੀਕ ਜਲਦੀ ਦੱਸੀ ਜਾਵੇਗੀ। 25 ਜਨਵਰੀ 2027 ਤੋਂ ਇਹ ਸਾਰੇ ਨਿਯਮ ਮੌਜੂਦਾ ਲਰਨਰ ਅਤੇ ਰਿਸਟ੍ਰਿਕਟਿਡ ਲਾਇਸੈਂਸ ਧਾਰਕਾਂ ’ਤੇ ਵੀ ਲਾਗੂ ਹੋ ਜਾਣਗੇ।
ਐਨਜ਼ੈਡ ਟਰਾਂਸਪੋਰਟ ਏਜੰਸੀ (ਐਨਜ਼ੈਡਟੀਏ) ਮਾਨਤਾ ਪ੍ਰਾਪਤ ਡਰਾਈਵਿੰਗ ਕੋਰਸ ਪ੍ਰਦਾਤਾਵਾਂ ’ਤੇ ਆਪਣੀ ਨਿਗਰਾਨੀ ਸਖ਼ਤ ਕਰੇਗੀ। ਸਾਰੇ ਪ੍ਰਦਾਤਾਵਾਂ ਨੂੰ ਯੋਗਤਾ ਜਾਂਚ ਵਿੱਚੋਂ ਲੰਘਣਾ ਪਵੇਗਾ ਅਤੇ ਹਰ 5 ਸਾਲ ਬਾਅਦ ਮੁੜ ਅਪਲਾਈ ਕਰਨਾ ਹੋਵੇਗਾ। ਇਸ ਤੋਂ ਇਲਾਵਾ ਲੈਂਡ ਟਰਾਂਸਪੋਰਟ ਦੇ ਡਾਇਰੈਕਟਰ ਵਲੋਂ ਥਿਊਰੀ ਅਤੇ ਪ੍ਰੈਕਟੀਕਲ ਟੈਸਟਾਂ ਦੀ ਸਮੀਖਿਆ ਕੀਤੀ ਜਾਵੇਗੀ। ਏਸੀਸੀ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ’ਡਰਾਈਵ’ ਪ੍ਰੋਗਰਾਮ ਬਾਰੇ ਜਾਗਰੂਕਤਾ ਵਧਾਈ ਜਾਵੇਗੀ। ਮੋਟਰਸਾਈਕਲ ਲਾਇਸੈਂਸ (ਕਲਾਸ 6) ਲਈ ਵੀ ਅੱਖਾਂ ਦੀ ਜਾਂਚ ਦੀ ਸ਼ਰਤ ਹਟਾ ਦਿੱਤੀ ਗਈ ਹੈ। ਵਿਦੇਸ਼ੀ ਲਾਇਸੈਂਸਾਂ ਨੂੰ ਨਿਊਜ਼ੀਲੈਂਡ ਲਾਇਸੈਂਸ ਵਿੱਚ ਬਦਲਣ ਦੀ ਪ੍ਰਕਿਰਿਆ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਅਤੇ ਆਮ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਵੱਡੀ ਬੱਚਤ ਹੋਵੇਗੀ, ਜਦਕਿ ਸੜਕਾਂ ’ਤੇ ਸੁਰੱਖਿਆ ਦਾ ਮਿਆਰ ਹੋਰ ਵੀ ਮਜ਼ਬੂਤ ਹੋਵੇਗਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.