Breaking NewsD5 specialIndiaNewsTop News

PM ਮੋਦੀ ਨੇ ਚੱਕਰਵਾਤ ‘ਤੌਕਤੇ’ ਨਾਲ ਹੋਏ ਨੁਕਸਾਨ ਦਾ ਲਿਆ ਜ਼ਾਇਜਾ

ਅਹਿਮਦਾਬਾਦ : ਚੱਕਰਵਾਤ ‘‘ਤੌਕਤੇ’’ ਨਾਲ ਗੁਜਰਾਤ ‘ਚ ਹੋਏ ਜਾਨ ਅਤੇ ਮਾਲ ਦੇ ਨੁਕਸਾਨ ਦਾ ਜ਼ਾਇਜਾ ਲੈਣ ਪ੍ਰਧਾਨਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਭਾਵਨਗਰ ਪੁੱਜੇ ਜਿੱਥੇ ਮੁੱਖਮੰਤਰੀ ਵਿਜੇ ਰੂਪਾਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰੂਪਾਣੀ ਨੇ ਟਵੀਟ ਕਰ ਕਿਹਾ, ‘‘ਪ੍ਰਧਾਨਮੰਤਰੀ ਨਰਿੰਦਰ ਮੋਦੀ ਭਾਵਨਗਰ ਪਹੁੰਚ ਗਏ ਹਨ। ਉਹ ਚੱਕਰਵਾਤ ਤੌਕਤੇ ਨਾਲ ਪ੍ਰਭਾਵਿਤ ਅਮਰੇਲੀ , ਗਿਰ ਸੋਮਨਾਥ ਅਤੇ ਭਾਵਨਗਰ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕਰਨਗੇ।’’ ਪ੍ਰਭਾਵਿਤ ਇਲਾਲਿਆਂ ਦਾ ਮੁਆਇਨਾ ਕਰਨ ਤੋਂ ਬਾਅਦ ਪ੍ਰਧਾਨਮੰਤਰੀ ਅਹਿਮਦਾਬਾਦ ‘ਚ ਇੱਕ ਬੈਠਕ ਵੀ ਕਰਨਗੇ।

ਹੋਰ ਲਵੋ ਕਿਸਾਨਾਂ ਨਾਲ ਪੰਗਾ,ਆਹ ਦੇਖੋ ਚਲਦੀ ਗੱਡੀ ਚੋਂ ਬਾਹਰ ਕੱਢਲਿਆ MLA!ਬੱਸ ਫੇਰ ਕਰਤਾ ਉਹੀ ਕੰਮ!

ਜਿਸ ‘ਚ ਮੁੱਖਮੰਤਰੀ ਤੋਂ ਇਲਾਵਾ ਉਪ ਮੁੱਖਮੰਤਰੀ ਨਿਤਿਨ ਪਟੇਲ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਦੱਸ ਦੇਈਏ ਕਿ ਗੁਜਰਾਤ ’ਚ ਚੱਕਰਵਾਤ ਤੂਫਾਨ ਕਾਰਨ ਤਟੀ ਇਲਾਕਿਆਂ ਵਿਚ ਭਾਰੀ ਨੁਕਸਾਨ ਪੁੱਜਾ ਹੈ, ਬਿਜਲੀ ਦੇ ਖੰਭੇ ਅਤੇ ਦਰੱਖ਼ਤ ਉੱਖੜ ਗਏ ਹਨ। 16 ਹਜ਼ਾਰ ਤੋਂ ਵਧੇਰੇ ਘਰਾਂ ਨੂੰ ਨੁਕਸਾਨ ਪੁੱਜਾ ਹੈ ਅਤੇ 40 ਹਜ਼ਾਰ ਦਰੱਖ਼ਤ ਉੱਖੜ ਗਏ ਹਨ। ਇਸ ਦੌਰਾਨ ਵਾਪਰੀਆਂ ਘਟਨਾਵਾਂ ਵਿਚ 13 ਲੋਕਾਂ ਦੀ ਮੌਤ ਵੀ ਹੋਈ ਹੈ। ਸਾਵਧਾਨੀ ਦੇ ਤੌਰ ’ਤੇ ਸੂਬਾ ਸਰਕਾਰ ਨੇ ਪਹਿਲਾਂ ਹੀ 2 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button