24 ਲੱਖ ਡਾਲਰ ਤੋਂ ਵੱਧ ਦੀ ਠੱਗੀ ਦੇ ਮਾਮਲੇ ’ਚ ਭਾਰਤੀ ਵਿਅਕਤੀ ਗ੍ਰਿਫ਼ਤਾਰ

ਸੰਘੀ ਅਧਿਕਾਰੀ ਬਣ ਕੇ ਇਕ ਵਿਅਕਤੀ ਨੂੰ ਡਰਾਉਣ ਤੇ ਉਸ ਤੋਂ 24 ਲੱਖ ਡਾਲਰ ਤੋਂ ਵੱਧ ਦੇ ਨਿਵੇਸ਼ ਵੇਚਵਾ ਕੇ ਸੋਨਾ ਖ਼ਰੀਦਵਾਉਣ ਦੀ ਠੱਗੀ ਦੇ ਮਾਮਲੇ ’ਚ ਬੋਸਟਨ ਦੇ 25 ਸਾਲਾ ਭੌਤਿਕ ਚੋਵਟੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸਕਾਨਸਿਨ ਦੀ ਬੀਵਰ ਡੈਮ ਪੁਲਿਸ ਅਨੁਸਾਰ ਚੋਵਟੀਆ ਉਹ ਵਿਅਕਤੀ ਹੈ, ਜੋ ਪੀੜਤ ਦੇ ਘਰੋਂ ਸੋਨਾ ਲੈ ਕੇ ਗਿਆ ਸੀ। ਉਸ ਖ਼ਿਲਾਫ਼ ਅਪਰਾਧ ਤੋਂ ਮਿਲੀ ਇਕ ਲੱਖ ਡਾਲਰ ਤੋਂ ਵੱਧ ਦੀ ਕਮਾਈ ਜਾਣਬੁੱਝ ਕੇ ਹਾਸਲ ਕਰਨ ਨਾਲ ਸੰਬੰਧਿਤ ਹਵਾਲਾ ਰਾਸ਼ੀ ਦਾ ਦੋਸ਼ ਲਾਇਆ ਗਿਆ ਹੈ।
ਪੁਲਿਸ ਮੁਤਾਬਕ ਉਸ ਨੇ ਬੀਵਰ ਡੈਮ ਦੇ ਇਕ ਵਸਨੀਕ ਨੂੰ ਫਰਜ਼ੀ ਸਰਕਾਰੀ ਅਧਿਕਾਰੀ ਬਣ ਕੇ ਡਰਾਇਆ ਕਿ ਉਸ ਦੇ ਨਾਂਅ ’ਤੇ ਧੋਖੇ ਨਾਲ ਕਰਜ਼ੇ ਲਏ ਜਾ ਰਹੇ ਹਨ। ਫਿਰ ਉਸ ਨੂੰ 24 ਲੱਖ ਡਾਲਰ ਤੋਂ ਵੱਧ ਦੇ ਨਿਵੇਸ਼ ਵੇਚ ਕੇ ਸੋਨਾ ਖ਼ਰੀਦਣ ਲਈ ਮਜਬੂਰ ਕੀਤਾ ਗਿਆ ਅਤੇ ਸਰਕਾਰ ਵੱਲੋਂ ਸੋਨਾ ਸੁਰੱਖਿਅਤ ਰੱਖਣ ਦਾ ਭਰੋਸਾ ਦਿੱਤਾ। ਬਾਅਦ ’ਚ ਇਕ ਵਿਅਕਤੀ ਗੁਪਤ ਕੋਡ ਦੱਸ ਕੇ ਸੋਨਾ ਲੈ ਗਿਆ। ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਚੋਵਟੀਆ ਨੂੰ ਬੋਸਟਨ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਉਸ ਨੂੰ ਵਿਸਕਾਨਸਿਨ ਲਿਆਉਣ ਦੀ ਕਾਰਵਾਈ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




