Breaking NewsD5 specialIndiaNewsPunjab

24 ਘੰਟਿਆਂ ‘ਚ ਕੋਰੋਨਾ ਨਾਲ 1133 ਲੋਕਾਂ ਦੀ ਮੌਤ, ਸੰਕਰਮਿਤ ਮਰੀਜਾਂ ਦੀ ਗਿਣਤੀ 42 ਲੱਖ ਪਾਰ

ਨਵੀਂ ਦਿੱਲੀ : ਮੰਗਲਵਾਰ ਨੂੰ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਬਾਰੇ ਥੋੜੀ ਰਾਹਤ ਦੀ ਖਬਰ ਆਈ ਹੈ। ਲਗਾਤਾਰ ਦੋ ਦਿਨ ਤੋਂ 90 ਹਜ਼ਾਰ ਤੋਂ ਜ਼ਿਆਦਾ ਆ ਰਹੇ ਕੇਸਾਂ ‘ਤੇ ਬ੍ਰੇਕ ਲੱਗਿਆ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 75,809 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸਦੇ ਨਾਲ ਸੰਕਰਮਿਤਾਂ ਦੀ ਗਿਣਤੀ 42 ਲੱਖ ਪਾਰ ਹੋ ਗਈ ਹੈ। ਮੰਗਲਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਕੋਰੋਨਾ ਦੇ ਕੁਲ ਮਾਮਲੇ ਵੱਧਕੇ 42,80,422 ਹੋ ਗਏ ਹਨ। ਉਥੇ ਹੀ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 1133 ਲੋਕਾਂ ਦੀ ਮੌਤ ਹੋਈ ਹੈ ਜਿਸਦੇ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 72,775 ਹੋਈ।

ਐਤਕੀਂ ਤਾਂ ਭਗਵੰਤ ਮਾਨ ਨੇ ਹੱਦ ਈ ਕਰਤੀ, ਕੈਪਟਨ ਦੇ ਅਜਿਹਾ ਪਿਆ ਮਗਰ, ਹਸਾ-ਹਸਾ ਲੋਕ ਕਰਤੇ ਦੂਹਰੇ

ਕੋਰੋਨਾ ਦੇ ਪੰਜ ਕਰੋੜ ਤੋਂ ਜਿਆਦਾ ਨਮੂਨਿਆਂ ਦੀ ਜਾਂਚ
ਦੇਸ਼ ‘ਚ ਮਹਾਮਾਰੀCovid – 19 ਦੇ ਦਿਨੋਂ ਦਿਨ ਨਵੇਂ ਰਿਕਾਰਡ ਮਾਮਲਿਆਂ ਦੇ ਨਾਲ ਹੀ 7 ਸਤੰਬਰ ਨੂੰ ਕੋਰੋਨਾ ਵਾਇਰਸ ਦੀ ਜਾਂਚ ਦਾ ਅੰਕੜਾ ਪੰਜ ਕਰੋੜ ਨੂੰ ਪਾਰ ਕਰ ਗਿਆ ਹੈ। ICMR ਦੇ ਵੱਲੋਂ 8 ਸਤੰਬਰ ਮੰਗਲਵਾਰ ਨੂੰ ਜਾਰੀ ਅੰਕੜਿਆਂ ‘ਚ ਦੱਸਿਆ ਗਿਆ ਕਿ ਸੱਤ ਸਤੰਬਰ ਤੱਕ ਕੁਲ ਪੰਜ ਕਰੋੜ 65 ਲੱਖ 128 ਸੰਕਰਮਣ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਸੱਤ ਸਤੰਬਰ ਨੂੰ ਦਸ ਲੱਖ 98 ਹਜ਼ਾਰ 621 ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ ਹੈ।

ਸੁਖਬੀਰ ਬਾਦਲ ਨੇ ਖੁਸ਼ ਕੀਤੇ ਲੋਕ, ਵੋਟਾਂ ਦਾ ਮੋੜਿਆ ਮੁੱਲ, ਕੀਤਾ ਵੱਡਾ ਐਲਾਨ

ਉੱਥੇ ਹੀ ਪੰਜਾਬ ‘ਚ ਵੀ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਅੱਜ ਜਿਥੇ ਕੋਰੋਨਾ ਕਾਰਨ 61 ਹੋਰ ਮੌਤਾਂ ਹੋ ਗਈਆਂ, ਉਥੇ 1565 ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖ਼ਬਰ ਹੈ। ਦੂਜੇ ਪਾਸੇ ਸੂਬੇ ‘ਚ ਵੱਖ-ਵੱਖ ਥਾਵਾਂ ਤੋਂ 1900 ਨਵੇਂ ਮਾਮਲੇ ਸਾਹਮਣੇ ਆਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button