D5 specialNewsPunjab

ਪੰਜਾਬ ‘ਚ ਪਈ ਬਰਫ਼, Canada ਵਾਲੀ ਬਰਫ਼ ਭੁੱਲ ਜਾਓਗੇ (ਵੀਡੀਓ)

ਸੰਗਰੂਰ : ਤੁਸੀਂ ਸ਼ਿਮਲੇ, ਕੁੱਲੂ ਮਨਾਲੀ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਤਾਂ ਬਰਫ ਪੈਣ ਦੀਆਂ ਗੱਲਾਂ ਆਮ ਸੁਣੀਆਂ ਹੋਣਗੀਆਂ। ਜਿਸ ਨੂੰ ਦੇਖਣ ਦੇਸ਼ ਸਣੇ ਵਿਦੇਸ਼ਾਂ ਤੋਂ ਵੀ ਹਰ ਸਾਲ ਲੱਖਾਂ ਦੀ ਗਿਣਤੀ ‘ਚ ਇਨ੍ਹਾਂ ਥਾਵਾਂ ਤੇ ਪੁੱਜਦੇ ਨੇ ਪਰ ਕੀ ਤੁਸੀਂ ਕਦੇ ਸੁਣਿਆ ਕਿ ਪੰਜਾਬ ਵਿੱਚ ਇੱਕ-ਇੱਕ ਫੁੱਟ ਬਰਫ ਡਿੱਗੀ, ਜੀ ਹਾਂ ਤੁਸੀਂ ਸਹੀ ਸੁਣਿਆ, ਪੰਜਾਬ ਵਿੱਚ ਇੱਕ ਇੱਕ ਫੁੱਟ ਬਰਫ ਡਿੱਗੀ, ਟੀ.ਵੀ. ਸਕ੍ਰੀਨ ਤੇ ਨਜ਼ਰ ਆ ਰਹੀਆਂ ਇਹ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਕਸਬਾ ਸੰਦੌੜ ਦੀਆਂ ਨੇ, ਜਿਥੇ ਬੀਤੇ ਦਿਨ ਹੋਈ ਬਾਰਿਸ਼ ਦੇ ਨਾਲ ਨਾਲ ਆਸਮਾਨ ਤੋਂ ਡਿੱਗੇ ਬਰੀਕ ਗੜਿਆਂ ਨੇ ਪੂਰੇ ਕਸਬੇ ਨੂੰ ਕੁੱਲੂ ਮਨਾਲੀ ਵਿੱਚ ਤਬਦੀਲ ਕਰ ਦਿੱਤਾ।

Read Also ਪੰਜਾਬ ਵਿਧਾਨ ਸਭਾ ਸਰਦ ਰੁੱਤ ਸੈਸ਼ਨ ਦੀ ਅੱਜ ਤੋਂ ਸ਼ੁਰੂਆਤ

ਕਰੀਬ ਇੱਕ ਘੰਟੇ ਤੋਂ ਵੱਧ ਚੱਲੀ ਜ਼ੋਰਦਾਰ ਗੜੇਮਾਰੀ ਕਾਰਨ ਲੋਕਾਂ ਦੇ ਘਰਾਂ, ਦੁਕਾਨਾਂ ਆਦਿ ਅੱਗੇ ਬਰਫ਼ ਦੀ ਇੱਕ ਫੁੱਟ ਮੋਟੀ ਚਾਦਰ ਵਿੱਛ ਗਈ। ਆਲਮ ਅਜਿਹਾ ਕਿ ਲੋਕਾਂ ਨੇ ਘਰਾਂ ਅੱਗਿਉਂ ਬਰਫ ਦੇ ਲੱਗੇ ਢੇਰ ਨੂੰ ਹਟਾ ਕੇ ਦਰਵਾਜ਼ੇ ਖੋਲ੍ਹੇ। ਕਈ ਥਾਂਈ ਤਾਂ ਲੋਕਾਂ ਨੂੰ ਇਸ ਆਫਤ ਨੂੰ ਘਰੋਂ ਬਾਹਰ ਕੱਢਣ ਲਈ ਟਰੈਕਟਰਾਂ ਦਾ ਸਾਹਰਾ ਲੈਣਾ ਪਿਆ। ਹਾਲਾਂਕਿ ਕੁੱਝ ਸਮੇਂ ਲਈ ਇਹ ਤਸਵੀਰਾਂ ਮਨਮੋਹਣੀਆਂ ਲੱਗੀਆਂ ਪਰ ਅਗਲੇ ਹੀ ਪਲ ਇਸ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ। ਗੜੇਮਾਰੀ ਨੇ ਜਿਥੇ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਥੇ ਹੀ ਇਸ ਗੜ੍ਹੇਮਾਰੀ ਕਾਰਨ ਠੰਡ ਵੀ ਸਿਖ਼ਰਾਂ ਤੇ ਪਹੁੰਚ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button