Breaking NewsD5 specialIndiaNews

24 ਘੰਟਿਆਂ ‘ਚ ਕੋਰੋਨਾ ਦੇ 299 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ 10 ਹਜ਼ਾਰ ਤੋਂ ਜ਼ਿਆਦਾ

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਦਿੱਖ ਰਿਹਾ ਹੈ। ਇੱਥੇ ਸੋਮਵਾਰ ਨੂੰ 299 ਨਵੇਂ ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 10,054 ਹੋ ਗਈ ਹੈ। ਦਿੱਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਹੈਲਥ ਬੁਲੇਟਿਨ ‘ਚ ਮਰਨ ਵਾਲਿਆਂ ਦੇ ਵਿੱਚ ਵਾਧਾ ਦਿਖਾਂਉਂਦੇ ਹੋਏ ਇਹਨਾਂ ਦੀ ਗਿਣਤੀ 160 ਦੱਸੀ ਗਈ ਹੈ ਪਰ ਇਹ ਕੋਰੋਨਾ ਨਾਲ ਮਰਨ ਵਾਲਿਆਂ ਦੀ ਤਾਜ਼ੀ ਸੰਖਿਆ ਨਹੀਂ ਹੈ। ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਵਿਖਾਈ ਗਈ ਹੈ।

Lockdown 4.0 Guidelines | ਕੀ ਖੁੱਲ੍ਹਾ ਤੇ ਕੀ ਬੰਦ ਰਹੇਗਾ, ਬੱਸਾਂ, ਰੇਲਾਂ, ਦੁਕਾਨਾਂ, ਸਕੂਲਾਂ ਲਈ ਨਵੇਂ ਹੁਕਮ

ਹੈਲਥ ਬੁਲੇਟਿਨ ਅਨੁਸਾਰ 24 ਘੰਟੇ ‘ਚ 283 ਲੋਕ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਇਸ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਹਰਾ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ 4485 ਹੋ ਗਈ ਹੈ। ਦਿੱਲੀ ‘ਚ ਇਸ ਸਮੇਂ ਕੋਰੋਨਾ ਦੇ 5409 ਸਰਗਰਮ ਮਾਮਲੇ ਹਨ। ਉਥੇ ਹੀ 160 ਮਰਨ ਵਾਲੇ ਲੋਕਾਂ ਵਿੱਚੋਂ 50 ਸਾਲ ਤੋਂ ਘੱਟ ਉਮਰ ਦੇ 33 ਲੋਕ, 50 ਤੋਂ 59 ਦੇ ਵਿੱਚ ਦੀ ਉਮਰ ਦੇ 45 ਲੋਕ ਅਤੇ 60 ਤੋਂ ਜਿਆਦਾ ਉਮਰ ਦੇ 82 ਲੋਕ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button