Breaking NewsD5 specialNews

2021 ‘ਚ ਮਜ਼ਬੂਤੀ ਦੇ ਨਾਲ ਵਾਪਸੀ ਕਰੇਗੀ Chennai Super Kings : ਧੋਨੀ

ਨਵੀਂ ਦਿੱਲੀ : ਕਿੰਗਸ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਹਰਾਉਣ ਅਤੇ ਆਈਪੀਐਲ ਦੇ ਇਸ ਟੂਰਨਾਮੈਂਟ ਤੋਂ ਵਿਦਾਈ ਲੈਣ ਤੋਂ ਬਾਅਦ ਚੇਂਨਈ ਸੁਪਰਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਆਈਪੀਐਲ 2021 ਨੂੰ ਕੁਝ ਹੀ ਮਹੀਨੇ ਰਹਿ ਗਏ ਹਨ ਅਤੇ ਉਨ੍ਹਾਂ ਦੀ ਟੀਮ ਮਜ਼ਬੂਤ ਹੋ ਕੇ ਵਾਪਸੀ ਕਰੇਗੀ।

ਅਕਾਲੀ ਆਗੂ ਨੇ ਘੇਰ ਲਿਆ ਕੈਪਟਨ ਦਾ ਮੰਤਰੀ!ਫਿਰ ਲਾਤੀ ਸਵਾਲਾਂ ਦੀ ਝੜੀ ! ਨਾਲ ਖੜ੍ਹੇ ਬੰਦੇ ਵੀ ਰਹਿ ਗਏ ਹੱਕੇ-ਬੱਕੇ !

ਚੇਂਨਈ ਨੇ ਐਤਵਾਰ ਨੂੰ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਨੌਜਵਾਨ ਓਪਨਰ ਰੁਤੁਰਾਜ ਗਾਇਕਵਾਡ ਦੀ ਨਾਬਾਦ 62 ਦੌੜਾਂ ਦੀ ਚੰਗੀ ਪਾਰੀ ਦੀ ਬਦੌਲਤ ਕਿੰਗਸ ਇਲੈਵਨ ਪੰਜਾਬ ਨੂੰ ਹਰਾ ਕੇ ਆਈਪੀਐਲ- 13 ਤੋਂ ਜੇਤੂ ਵਿਦਾਈ ਲਈ ਅਤੇ ਪੰਜਾਬ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਧੋਨੀ ਨੇ ਟੂਰਨਾਮੈਂਟ ਤੋਂ ਜੇਤੂ ਵਿਦਾਈ ਲਈ ਅਤੇ ਨਾਲ ਹੀ ਇਹ ਸੰਕੇਤ ਵੀ ਦੇ ਦਿੱਤਾ ਕਿ ਉਹ ਅਗਲੇ ਸਾਲ ਵੀ ਆਈਪੀਐਲ ‘ਚ ਚੇਂਨਈ ਲਈ ਖੇਡਣਗੇ। ਚੇਂਨਈ ਨੇ ਪਲੇਆਫ ਦੀ ਹੋੜ ਤੋਂ ਬਾਹਰ ਹੋਣ ਤੋਂ ਬਾਅਦ ਲਗਾਤਾਰ ਤਿੰਨ ਜਿੱਤਾਂ ਹਾਸਲ ਕੀਤੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਖਿੱਚੀ ਤਿਆਰੀ!ਹੁਣ ਪਊ ਸਰਕਾਰ ‘ਤੇ ਦਬਾਅ!

ਧੋਨੀ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਟੂਰਨਾਮੈਂਟ ਸਾਡੇ ਲਈ ਮੁਸ਼ਕਿਲ ਰਿਹਾ। ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੀ ਪੂਰੀ ਸਮਰੱਥਾ ਦੇ ਨਾਲ ਖੇਡਿਆ। ਅਸੀਂ ਟੂਰਨਾਮੈਂਟ ਦੇ ਦੌਰਾਨ ਕਈ ਥਾਵਾਂ ‘ਤੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਪਿਛਲੇ ਚਾਰ ਮੈਚਾਂ ‘ਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ। ਜੇਕਰ ਤੁਸੀਂ ਬਹੁਤ ਜ਼ਿਆਦਾ ਪਿੱਛੇ ਰਹਿ ਜਾਂਦੇ ਹੋ ਤਾਂ ਫਿਰ ਚੰਗਾ ਪ੍ਰਦਰਸ਼ਨ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਹਾਲਤ ‘ਚ ਸਾਰਿਆਂ ਦਾ ਯੋਗਦਾਨ ਮਹੱਤਵ ਰੱਖਦਾ ਹੈ। ਸਾਡੇ ਖਿਡਾਰੀਆਂ ਨੇ ਜਿਸ ਤਰ੍ਹਾਂ ਨਾਲ ਖੇਡਿਆ ਉਸ ‘ਤੇ ਬਹੁਤ ਮਾਣ ਹੈ।’

🔴LIVE🔴ਕਿਸਾਨਾਂ ਦੇ ਹੱਕ ‘ਚ ਕੈਪਟਨ ਦਾ ਵੱਡਾ ਫੈਸਲਾ!ਕੈਪਟਨ ਦੀ ਚਿੱਠੀ ਨੇ ਉੱਡਾਈ ਮੋਦੀ ਸਰਕਾਰ ਦੀ ਨੀਂਦ!

ਉਨ੍ਹਾਂ ਨੇ ਕਿਹਾ ‘6-7 ਮੈਚ ਬਹੁਤ ਔਖਾ ਰਹੇ। ਤੁਸੀਂ ਉਸ ਤਰ੍ਹਾਂ ਦੇ ਡਰੈਸਿੰਗ ਰੂਮ ‘ਚ ਨਹੀਂ ਰਹਿਣਾ ਚਾਹੁੰਦੇ, ਜਿੱਥੇ ਖਿਡਾਰੀ ਵਾਸਤਵ ‘ਚ ਕ੍ਰਿਕੇਟ ਦਾ ਆਨੰਦ ਨਹੀਂ ਲੈਂਦਾ। ਤੁਸੀ ਨਵੇਂ ਫਾਮਰੂਲੇ ਨਾਲ ਖੇਡਣਾ ਚਾਹੁੰਦੇ ਹੋ ਪਰ ਡਰੈਸਿੰਗ ਰੂਮ ਦਾ ਮਾਹੌਲ ਜੇਕਰ ਖੁਸ਼ਨੁਮਾ ਨਹੀਂ ਰਹਿੰਦਾ ਤਾਂ ਇਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸਾਨੂੰ ਥੋੜ੍ਹਾ ਬਦਲਣ ਅਤੇ ਅੱਗੇ ਦੇ ਨੁਮਾਇਸ਼ ‘ਤੇ ਧਿਆਨ ਦੇਣ ਦੀ ਲੋੜ ਹੈ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button