Breaking NewsD5 specialEntertainmentNewsTop News

ਮਸ਼ਹੂਰ Punjabi Singer B Praak ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਚੰਡੀਗੜ੍ਹ : ਆਏ ਦਿਨ ਪੰਜਾਬੀ ਮਿਊਜ਼ਿਕ ਜਗਤ ਤੋਂ ਦੁਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਜਿੱਥੇ ਗਾਇਕਾ ਕੌਰ ਬੀ ਦੀ ਨਾਨੀ ਦਾ ਦਿਹਾਂਤ ਹੋਇਆ , ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦੇ ਘਰ ਵੀ ਮਾਤਮ ਦੀ ਲਹਿਰ ਛਾਇਆ ਹੋਇਆ ਹੈ। ਬੀ ਪਰਾਕ ਇਸ ਸਮੇਂ ਬਹੁਤ ਹੀ ਵੱਡੇ ਦੁੱਖ ‘ਚ ਲੰਘ ਰਹੇ ਹਨ। ਦਰਅਸਲ , ਗਾਇਕ ਬੀ ਪਰਾਕ ਦੇ ਪਿਤਾ ਅਕਾਲ ਚਲਾਣਾ ਕਰ ਗਏ ਹਨ।

ਪੁਲਿਸ ਨੇ ਲੱਭਿਆ ਬੰਬ ਧਮਾਕੇ ਦਾ ਮਾਸਟਰਮਾਈਂਡ, CM ਚੰਨੀ ਦੀ ਅਮਿਤ ਸ਼ਾਹ ਨਾਲ ਲੰਮੀ ਗੱਲਬਾਤ, ਕਿਸਾਨ ਅੰਦੋਲਨ ਮੁੜ ਸ਼ੁਰੂ

ਇਸ ਦੀ ਜਾਣਕਾਰੀ ਖ਼ੁਦ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ। ਇਸ ਸਮੇਂ ਉਨ੍ਹਾਂ ਦੇ ਘਰ ਮਾਤਮ ਛਾਇਆ ਹੋਇਆ ਹੈ । ਦੱਸ ਦਈਏ ਕਿ ਪਿਛਲੇ ਮਹੀਨੇ ਹੀ ਬੀ ਪਰਾਕ ਦੇ ਚਾਚੇ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ ਦਾ ਦਿਹਾਂਤ ਹੋਇਆ ਸੀ । ਹੁਣ ਉਨ੍ਹਾਂ ਦੇ ਪਿਤਾ ਦੇ ਇਸ ਤਰ੍ਹਾਂ ਅਚਾਨਕ ਚੱਲੇ ਜਾਣ ਨਾਲ ਉਨ੍ਹਾਂ ਨੂੰ ਵੱਡਾ ਸਦਮਾ ਲੱਗਾ ਹੈ ।

ਅੱਧੀ ਰਾਤ ਨੂੰ ਰਾਜਾ ਵੜਿੰਗ ਨੇ ਘੇਰੀ ਬੱਸ, ਫਿਰ ਕੰਡਕਟਰ ਡਰਾਇਵਰ ਨੂੰ ਕਹੀ ਆਹ ਗੱਲ, ਸਵਾਰੀਆਂ ਵੀ ਹੈਰਾਨ!

ਸੋਸ਼ਲ ਮੀਡੀਆ ਤੇ ਗਾਇਕ ਬੀ ਪਰਾਕ ਨੇ ਆਪਣੇ ਪਿਤਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੀਆਂ ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ , ਮੇਰੇ ਕੋਲ ਸ਼ਬਦ ਨਹੀਂ ਹਨ , ਮੈਂ ਸੁੰਨ ਹਾਂ , ਮੈਂ ਸਦਮੇ ਚ ਹਾਂ । ਮੈਂ ਟੁੱਟ ਗਿਆ ਹਾਂ ਪਹਿਲਾਂ ਚਾਚਾ ਅਤੇ ਹੁਣ ਸੱਚਮੁੱਚ ਤੁਹਾਨੂੰ ਮਿਸ ਕਰਾਂਗਾ ਡੈਡੀ . . . ਮੇਰੇ ਗੀਤ ਲਈ ਤੁਹਾਡੀ ਹਰ ਪ੍ਰਤੀਕਿਰਿਆ ਅਤੇ ਮੇਰੇ ਲਈ ਤੁਹਾਡੀਆਂ ਅੱਖਾਂ ਚ ਉਹ ਖੁਸ਼ੀ ਦੇ ਹੰਝੂ । ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹੁਣ ਮੈਂ ਤੁਹਾਨੂੰ ਬਹੁਤ ਮਿਸ ਕਰਨ ਜਾ ਰਿਹਾ ਹਾਂ . . . ਮੈਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਅਸੀਸ ਦਿਓ🙏RIP Daddy🙏RIP Legend । ਬੀ ਪਰਾਕ ਦੀ ਇਸ ਪੋਸਟ ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਦੁੱਖ ਪ੍ਰਗਟਾ ਰਹੇ ਹਾਂ ।

 

View this post on Instagram

 

A post shared by B PRAAK(HIS HIGHNESS) (@bpraak)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button