Breaking NewsD5 specialNewsPunjab

2 ਮਿੰਟ ਦੀ ਦੇਰੀ ਨੇ ਕਰਾ ਦੇਣਾ ਸੀ ਵੱਡਾ ਕਾਂਡ, ਪੁਲਿਸ ਦੀ ਮੌਜੂਦਗੀ ‘ਚ ਹੋ ਜਾਣਾ ਸੀ ਆਹ ਕੰਮ

ਰੂਪਨਗਰ : ਪੰਜਾਬ ਦੇ ਮਾਇੰਨਿੰਗ ਵਿਭਾਗ ਵੱਲੋਂ ਗੁੰਡਾ ਪਰਚੀ ਵਸੂਲਣ ਨੇ ਸਤਾਏ ਰੂਪਨਗਰ ਅਧੀਨ ਪੈਂਦੇ ਨੂਰਪੁਰ ਬੇਦੀ ਦੇ ਕ੍ਰੈਸ਼ਰ ਮਾਲਕਾਂ ਨੇ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਮਾਇਨਿੰਗ ਵਿਭਾਗ ਵੱਲੋਂ ਕ੍ਰੈਸ਼ਰ ਸੀਲ ਕੀਤੇ ਗਏ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਮਾਇੰਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਪੁਲਿਸ ਦੀਆਂ ਗੱਡੀਆਂ ਕ੍ਰੈਸ਼ਰ ਸੀਲ ਕਰਵਾਉਣ ਲਈ ਪਹੁੰਚੀਆਂ ਹਨ।

ਕ੍ਰੈਸ਼ਰ ਮਾਲਕਾਂ ਅਤੇ ਕ੍ਰੈਸ਼ਰ ‘ਤੇ ਕੰਮ ਕਰਨ ਵਾਲਿਆਂ ਵੱਲੋਂ ਨੂਰਪੁਰ ਬੇਦੀ ‘ਚ ਪੁਲਿਸ ਚੌਂਕੀ ਕਲਵਾਂ ਸਾਹਮਣੇ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਦੁਖੀ ਹੋਏ ਕ੍ਰੈਸ਼ਰ ਮਾਲਕਾਂ ਨੇ ਤੇਲ ਛਿੜਕ ਕੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਵੱਡੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ।

2 ਮਿੰਟ ਦੀ ਦੇਰੀ ਨੇ ਕਰਾ ਦੇਣਾ ਸੀ ਵੱਡਾ ਕਾਂਡ, ਪੁਲਿਸ ਦੀ ਮੌਜੂਦਗੀ ‘ਚ ਹੋ ਜਾਣਾ ਸੀ ਆਹ ਕੰਮ (Video)

ਕ੍ਰੈਸ਼ਰ ਮਾਲਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕ੍ਰੈਸ਼ਰ ਇੰਡਸਟਰੀ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਕਾਰਨ ਖਤਮ ਹੋ ਰਹੀ ਹੈ। ਉੱਥੇ ਹੀ ਜਦੋਂ ਕ੍ਰੈਸ਼ਰ ਸੀਲ ਕਰਨ ਪਹੁੰਚੇ ਮਾਇਨਿੰਗ ਵਿਭਾਗ ਦੇ ਅਧਿਕਾਰੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਕ੍ਰੈਸ਼ਰ ਸੀਲ ਕਿਉਂ ਕੀਤੇ ਨੇ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਸੀ।

ਕ੍ਰੈਸ਼ਰ ਮਾਲਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਦੋਂ ਕਿ ਮਾਇਨਿੰਗ ਵਿਭਾਗ ਦਾ ਕਹਿਣਾ ਹੈ ਕਿ ਕ੍ਰੈਸ਼ਰਾਂ ਦੇ ਕਾਗਜ ਪੂਰੇ ਨਾ ਹੋਣ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਮਾਮਲੇ ਦੀ ਅਸਲ ਸੱਚਾਈ ਤਾਂ ਜਾਂਚ ਦੇ ਬਾਅਦ ਹੀ ਪਤਾ ਚੱਲੇਗੀ।

ਸਵੇਰੇ ਸਵੇਰੇ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਝਟਕਾ, ਸਕਿਓਰਟੀ ਚ ਸੰਨ੍ਹ (Video)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button