PunjabTop News

1971 ਦੀ ਜੰਗ ਦੀ 50 ਸਾਲਾ ਗੋਲਡਨ ਜੁਬਲੀ ਮਨਾਉਣ ਦੀਆਂ ਤਿਆਰੀਆਂ ਹੋਈਆਂ ਮੁਕੰਮਲ – – ਖਹਿਰਾ।

ਭਾਰਤੀ ਫੌਜ ਦੀ ਰੀੜ੍ਹ ਦੀ ਹੱਡੀ ਟੈਂਕ ਰਸਾਲਾ ਦੀ ਪਹਿਲੇ – ਦੂਜੇ ਵਿਸ਼ਵ ਯੁੱਧਾਂ, 1947-48 ਕਸ਼ਮੀਰ ਜੋਜੀਲਾ ਵਾਰ ਅਤੇ ਇਨ੍ਹਾਂ ਤੋਂ ਬਾਅਦ ਦੀਆਂ ਸਾਰੀਆਂ ਜੰਗਾਂ ਅਤੇ ਇਸ ਤੋਂ ਵੀ ਪਹਿਲਾਂ 1784 ਤੋਂ ਹੀ ਬੜੇ ਹੀ ਸ਼ਾਨਾਮੱਤੇ ਗੌਰਵਸ਼ਾਲੀ ਇਤਿਹਾਸ ਰਚਣ ਵਾਲੀ ਰੈਜੀਮੈਂਟ 7ਵੀਂ ਲਾਈਟ ਕੈਵਲਰੀ ਦੇ ਸਾਬਕਾ ਫੌਜੀਆਂ ਨੇ ਇਕ ਹੋਰ ਨਵੇਕਲਾ ਅਤੇ ਇਤਿਹਾਸਕ ਕੰਮ ਕਰ ਦਿੱਤਾ ਹੈ। ਜਿਸ ਦੀ ਦੂਜੀਆਂ ਰੈਜੀਮੈਂਟਾਂ ਦੇ ਸਾਬਕਾ ਫੌਜੀਆਂ ਵਲੋਂ ਵੀ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਰੈਜੀਮੈਂਟ ਦੇ ਸਾਬਕਾ ਫੌਜੀਆਂ ਨੇ 7ਵਾਂ ਰਸਾਲਾ ਵੇਟਰਨ ਕਲੱਬ ਰਜਿਸਟ੍ਰੇਸ਼ਟਡ ਕਰਵਾਇਆ ਗਿਆ ਹੈ। ਇਸ ਰੈਜੀਮੈਂਟ ਦੇ ਸਾਬਕਾ ਫੌਜੀਆਂ ਵਲੋਂ 2019 ਤੋਂ ਪਟਿਆਲਾ ਵਿਖੇ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਉਸ ਸਮੇਂ ਪਾਕਿਸਤਾਨ ਦੇ ਸ਼ਹਿਰ ਮੀਆਂ ਬਾਜ਼ਾਰ ਤੇ 4 ਦਸੰਬਰ ਨੂੰ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਕਰਯੋਗ ਹੈ ਕਿ 4 ਦਿਸੰਬਰ 1971 ਨੂੰ ਪਾਕਿਸਤਾਨ ਦੇ ਸ਼ਹਿਰ ਮੀਆਂ ਬਾਜਾਰ ਤੇ ਕਬਜਾ ਕਰ ਲਿਆ ਸੀ। ਇਸ ਜਿੱਤ ਵਜੋਂ ਰੈਜੀਮੈਂਟ ਇਹ ਦਿਨ ਮਨਾਉਂਦੀ ਹੈ। ਪਰ ਹੁਣ ਇਹ ਦਿਨ ਰੈਜੀਮੈਂਟ ਦੇ ਸਾਬਕਾ ਫੌਜੀਆਂ ਵਲੋਂ ਵੀ ਮਨਾਇਆ ਜਾਂਦਾ ਹੈ। ਇਸ ਸਾਲ ਵੀ 7ਵਾਂ ਰਸਾਲਾ ਵੇਟਰਨ ਕਲੱਬ ਦੇ ਬੈਨਰ ਹੇਠ ਇਸ ਜੰਗ ਦੀ ਪੰਜਾਹ ਸਾਲਾ ਗੋਲਡ ਜੁਬਲੀ 5 ਦਿਸੰਬਰ ਸੋਮਵਾਰ ਨੂੰ ਯਾਦਵਿੰਦਰਾ ਸਰਵਿਸ ਆਫਸਰ ਇੰਸਟੀਚਿਊਟ ਵਿਚ ਨੇੜੇ ਲੀਲਾ ਭਵਨ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਰੈਜੀਮੈਂਟ ਦੇ ਜੰਗੀ ਯੋਧਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਬਾਰੇ ਵਿਸਥਾਰਪੂਰਵਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਜਰਨਲ ਸਕੱਤਰ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜਿੱਥੇ ਅਸੀਂ ਇਸ ਸਾਲ ਵੀ ਇਸ ਦਿਨ ਜੇਤੂ ਯੋਧਿਆਂ ਨੂੰ ਯਾਦ ਕਰਨ ਲਈ ਮਨਾਉਂਦੇ ਹਾਂ। ਉਥੇ ਹੀ ਸਾਡੀ ਮੀਆਂ ਬਾਜ਼ਾਰ ਟੀਮ ਨੇ ਬਹੁਤ ਸਖਤ ਮਿਹਨਤ ਕਰਕੇ 7ਵਾਂ ਰਸਾਲਾ ਵੈਟਰਨ ਕਲੱਬ ਵੀ ਰਜਿਸਟ੍ਰਡ ਕਰਵਾ ਲਿਆ ਹੈ। ਇਸ ਤਰ੍ਹਾਂ ਦਾ ਰਜਿਸਟ੍ਰਡ ਕਲੱਬ ਸਿਰਫ ਸਾਡੀ ਰੈਜੀਮੈਂਟ ਕੋਲ ਹੀ ਹੈ। ਮੀਆਂ ਬਾਜਾਰ ਦੇ ਪ੍ਰੋਗਰਾਮ ਸਬੰਧੀ ਕਲੱਬ ਦੇ ਫਾਂਊਂਡਰ ਕਰਨਲ ਜੇ ਡੀ ਐਸ ਜਿੰਦ ਸਾਬ ਦੇ ਗ੍ਰਹਿ ਵਿਖੇ ਕਲੱਬ ਦੇ ਪ੍ਰਧਾਨ ਕੈਪਟਨ ਮੁਖਤਿਆਰ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਮੀਟਿੰਗ ਰੱਖੀ ਗਈ ਸੀ। ਜਿਸ ਵਿਚ ਪ੍ਰੋਗਰਾਮ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਸਾਬਕਾ ਫੌਜੀਆਂ ਨਾਲ ਵੀ ਵੀਡੀਓ ਕਾਨਫਰੰਸਿੰਗ ਕਰਕੇ ਉਨ੍ਹਾਂ ਦੇ ਵਿਚਾਰਾਂ ਤੇ ਵੀ ਚਰਚਾ ਹੋਈ। ਮੀਟਿੰਗ ਵਿੱਚ ਸਾਰੀ ਮੀਆਂ ਬਾਜ਼ਾਰ ਟੀਮ ਰਿਸਾਲਦਾਰ ਮੇਜਰ ਆਨਰੇਰੀ ਕੈਪਟਨ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਸਮਰਾਲਾ, ਕੈਸ਼ੀਅਰ ਦਫੇਦਾਰ ਕੁਲਦੀਪ ਸਿੰਘ ਸੰਧੂ , ਮੈਂਬਰ ਰਿਸਾਲਦਾਰ ਮੇਜਰ ਆਨਰੇਰੀ ਲੈਫਟੀਨੈਂਟ ਸੁਖਦੇਵ ਸਿੰਘ ਅਟਵਾਲ, ਮੈਂਬਰ ਰਿਸਾਲਦਾਰ ਗੁਰਪ੍ਰੀਤ ਸਿੰਘ ਧਨੋਆ ਮੋਹਾਲੀ , ਮੈਂਬਰ ਦਫੇਦਾਰ ਸਤਪਾਲ ਸਿੰਘ, ਮੈਂਬਰ ਦਫੇਦਾਰ ਬਲਜੀਤ ਸਿੰਘ ਵਿਰਕ ਅਤੇ ਮੁੱਖ ਸਲਾਹਕਾਰ ਰਿਸਾਲਦਾਰ ਆਨਰੇਰੀ ਕੈਪਟਨ ਜਰਨੈਲ ਸਿੰਘ ਨਵਾਂ ਸ਼ਹਿਰ ਨੇ ਵੀ ਸ਼ਮੂਲੀਅਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button