SportsTop News

ਭਾਰਤ ਨੇ ਸਪੇਨ ਨੂੰ ਹਰਾਇਆ 3-1 ਨਾਲ

ਭਾਰਤ ਨੇ ਸਪੇਨ ਨੂੰ ਸ਼ੂਟਆਊਟ 'ਚ 3-1 ਨਾਲ ਹਰਾਇਆ

ਕ੍ਰਿਸ਼ਨ ਬਹਾਦੁਰ ਪਾਠਕ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਹਾਕੀ ਮੁਕਾਬਲਿਆਂ ਦੇ ਦੂਜੇ ਮੈਚ ਵਿਚ ਸਪੇਨ ਨੂੰ ਸ਼ੂਟਆਊਟ ਵਿਚ 3-1 ਨਾਲ ਹਰਾਇਆ। ਤੈਅ ਸਮੇਂ ਤੋਂ ਬਾਅਦ ਦੋਵੇਂ ਟੀਮਾਂ 2-2 ਨਾਲ ਬਰਾਬਰ ਸਨ। ਭਾਰਤ ਲਈ ਹਰਮਨਪ੍ਰਰੀਤ ਸਿੰਘ (12ਵੇਂ ਤੇ 32ਵੇਂ ਮਿੰਟ) ਨੇ ਪੈਨਲਟੀ ਕਾਰਨਰ ‘ਤੇ ਦੋ ਗੋਲ ਕੀਤੇ ਜਦਕਿ ਕਪਤਾਨ ਮਾਰਕ ਮਿਰਾਲੇਸ (43ਵੇਂ ਮਿੰਟ) ਤੇ ਪੇਰੇ ਅਮਾਤ (55ਵੇਂ ਮਿੰਟ) ਨੇ ਸਪੇਨ ਲਈ ਰੈਗਲੂਰ ਸਮੇਂ ਵਿਚ ਗੋਲ ਕੀਤੇ।ਸ਼ੂਟਆਊਟ ਵਿਚ ਹਰਮਨਪ੍ਰਰੀਤ ਸਿੰਘ, ਰਾਜ ਕੁਮਾਰ ਪਾਲ ਤੇ ਅਭਿਸ਼ੇਕ ਨੇ ਭਾਰਤ ਲਈ ਗੋਲ ਕੀਤੇ ਜਦਕਿ ਪਾਠਕ ਨੇ ਜੋਕਿਮ ਮੇਨੀਨੀ, ਰਾਫੇਲ ਵਿਲਾਲੋਂਗਾ ਤੇ ਮਿਰਾਲੇਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ ਭਾਰਤ ਨੂੰ ਬੋਨਸ ਅੰਕ ਦਿਵਾ ਦਿੱਤਾ। ਸਪੇਨ ਲਈ ਸ਼ੂਟਆਊਟ ਵਿਚ ਇੱਕੋ ਇਕ ਗੋਲ ਗੇਰਾਰਡ ਕਲੇਪਸ ਨੇ ਕੀਤਾ। ਭਾਰਤ ਚਾਰ ਮੈਚਾਂ ਵਿਚ ਅੱਠ ਅੰਕਾਂ ਦੇ ਨਾਲ ਪ੍ਰਰੋ ਲੀਗ ਸੂਚੀ ਵਿਚ ਸਿਖਰ ‘ਤੇ ਚੱਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button