D5 specialInternationalNewsPunjab

14 ਸਾਲ ਦੀ ਕੁੜੀ ਅਗਵਾ : ਜ਼ਬਰੀ ਧਰਮ ਪਰਿਵਰਤਨ ਕਰ ਬਣਾਇਆ ਮੁਸਲਮਾਨ, ਫਿਰ ਦੋਸ਼ੀ ਅਬਦੁਲ ਨਾਲ ਕੀਤਾ ਵਿਆਹ

ਇਸਲਾਮਾਬਾਦ : ਪਾਕਿਸਤਾਨ ‘ਚ ਜਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇੱਕ ਪਾਸੇ ਜਿੱਥੇ ਪਾਕਿਸਤਾਨੀ ਕੁੜੀਆਂ ਚੀਨ ਭੇਜੀਆਂ ਜਾ ਰਹੀ ਹਨ ਤਾਂ ਉੱਥੇ ਰਹਿਣ ਵਾਲੀਆਂ ਦੂਜੇ ਧਰਮ ਦੀਆਂ ਕੁੜੀਆਂ ਵੀ ਸੁਰੱਖਿਅਤ ਨਹੀਂ ਹਨ।

ਤਾਜ਼ਾ ਮਾਮਲਾ ਕਰਾਚੀ ਦਾ ਹੈ ਜਿੱਥੇ 14 ਸਾਲ ਹੀ ਈਸਾਈ ਕਿਸ਼ੋਰੀ ਹੁਮਾ ਯੂਨੁਸ ਨੂੰ ਪਹਿਲਾਂ ਅਗਵਾਹ ਕੀਤਾ ਗਿਆ ਫਿਰ ਜਬਰਦਸਤੀ ਧਰਮ ਤਬਦੀਲੀ ਕਰਵਾ ਕੇ ਉਸਦਾ ਵਿਆਹ ਦੋਸ਼ੀ ਅਬਦੁਲ ਜੱਬਾਰ ਨਾਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਅੱਠਵੀਂ ਕਲਾਸ ਵਿੱਚ ਪੜ੍ਹਨੇ ਵਾਲੀ ਹੁਮਾ ਨੂੰ ਡੇਰਾ ਗਾਜ਼ੀ ਖਾਨ ਲਿਜਾਇਆ ਗਿਆ, ਉਸਦੀ ਧਰਮ ਤਬਦੀਲੀ ਕਰਵਾਉਣ ਅਤੇ ਵਿਆਹ ਦੇ ਕਾਗਜ਼ ਉਸਦੇ ਮਾਤਾ – ਪਿਤਾ ਦੇ ਕੋਲ ਭੇਜੇ ਗਏ ਹਨ। ਇਹ ਮਾਮਲਾ ਫਿਲਹਾਲ ਅਦਾਲਤ ਵਿੱਚ ਹੈ।ਦੱਸ ਦਈਏ ਕਿ ਪਾਕਿਸਤਾਨ ਦੀ ਪੱਤਰਕਾਰ ਨੇ ਇਸ ਸੰਬੰਧ ਵਿੱਚ ਟਵੀਟ ਵੀ ਕੀਤਾ ਹੈ।

‘ਪੰਜਾਬ ਪੁਲਿਸ ਕਿਸੇ ਦੀ ਰਖੇਲ ਨਹੀਂ’, ‘ਕਾਂਗਰਸੀਆਂ ਨੇ ਰੱਖੇ ਬਾਦਲਾਂ ਦੇ ਗੈਂਗਸਟਰ’

ਇੱਕ ਅਦਾਲਤ ‘ਚ ਸੁਣਵਾਈ ਤੋਂ ਬਾਅਦ ਹੁਮਾ ਦੀ ਮਾਂ ਨਗੀਨਾ ਯੂਨੁਸ ਨੇ ਸਵਾਲ ਕੀਤਾ ਕੀ ਪਾਕਿਸਤਾਨ ਵਿੱਚ ਅਗਵਾਹ ਅਤੇ ਧਰਮ ਪਰਿਵਰਤਨ ਹੀ ਉਨ੍ਹਾਂ ਦਾ ਭਵਿੱਖ ਹੈ। ਜੇਕਰ ਅਜਿਹਾ ਹੀ ਹੈ ਤਾਂ ਕੀ ਈਸਾਈ ਮਾਵਾਂ ਨੂੰ ਆਪਣੀਆਂ ਬੇਟੀਆਂ ਨੂੰ ਮਾਰ ਦੇਣਾ ਚਾਹੀਦਾ ਹੈ ? ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ , ਬਿਲਾਵਲ ਭੁੱਟੋ ਅਤੇ ਫੌਜ ਮੁੱਖ ਨੂੰ ਮਦਦ ਦੀ ਗੁਹਾਰ ਵੀ ਲਗਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button