Breaking NewsD5 specialEntertainmentNewsTop News

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖ਼ਾਨ ਦੇ ਹੱਕ ‘ਚ ਸੋਨੂੰ ਸੂਦ ਦਾ ਟਵੀਟ

ਮੁੰਬਈ : ਮੁੰਬਈ ‘ਚ ਕਰੂਜ਼ ‘ਤੇ ਡਰੱਗ ਪਾਰਟੀ ਮਾਮਲੇ ‘ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਯਨ ਖ਼ਾਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਪੂਰੇ ਮਾਮਲੇ ‘ਚ ਅਦਾਲਤ ਨੇ ਆਰੀਅਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਡਰੱਗ ਮਾਮਲੇ ‘ਚ ਆਰੀਅਨ ਖ਼ਾਨ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਬਾਰੇ ਮੀਡੀਆ ‘ਚ ਕਾਫ਼ੀ ਖ਼ਬਰਾਂ ਚੱਲ ਰਹੀਆਂ ਹਨ।

Khabran Da Sira🔴LIVE : ਬੁਰਾ ਫਸਿਆ ਮੋਦੀ ਕਿਵੇਂ ਬਚੇਗਾ ? ਅਮਰਿੰਦਰ ਸ੍ਰੀ ਅਕਾਲ ਤਖ਼ਤ ‘ਤੇ ਤਲਬ, ਭਾਜਪਾ ‘ਚ ਬਗ਼ਾਵਤ

ਸਟਾਰ ਕਿੱਡਸ ਹੋਣ ਦੇ ਨਾਤੇ ਉਹ ਲਗਾਤਾਰ ਚਰਚਾ ‘ਚ ਰਹਿੰਦਾ ਹੈ। ਇਸ ਸਭ ਦੇ ਵਿਚਕਾਰ ਆਰੀਯਨ ਨੂੰ ਲੈ ਕੇ ਅਦਾਕਾਰ ਸੋਨੂੰ ਸੂਦ ਨੇ ਟਵੀਟ ਕੀਤਾ ਹੈ। ਮੀਡੀਆ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੋਨੂੰ ਸੂਦ ਨੇ ਲਿਖਿਆ, ”ਬੱਚੇ ਕੀਮਤੀ ਹੁੰਦੇ ਹਨ, ਸੱਚ ਨੂੰ ਸਾਹਮਣੇ ਆਉਣ ‘ਚ ਸਮਾਂ ਲੱਗਦਾ ਹੈ। ਖ਼ੁਦ ਭਗਵਾਨ ਨਾ ਬਣੋ, ਸਮੇਂ ਨੂੰ ਸਮਾਂ ਦਿਓ, ਇਹ ਸਮਾਂ ਹੈ ਚਿਹਰੇ ਯਾਦ ਰੱਖਦਾ ਹੈ।

ਲਖੀਮਪੁਰ ਮਾਮਲੇ ਦਾ ਅਸਲ ਸੱਚ, ਯੂਪੀ ਤੋਂ ਮੁੜੇ ਕਿਸਾਨ ਆਗੂ ਦੇ ਵੱਡੇ ਖੁਲਾਸੇ D5 Channel Punjabi

ਦੱਸ ਦਈਏ ਕਿ ਸੋਨੂੰ ਸੂਦ ਤੋਂ ਪਹਿਲਾਂ ਕਾਂਗਰਸ ਨੇਤਾ ਸ਼ਸ਼ੀ ਥਰੂਰ, ਅਦਾਕਾਰ ਸੁਨੀਲ ਸ਼ੈੱਟੀ ਵਰਗੇ ਕਈ ਸਿਤਾਰੇ ਮੀਡੀਆ ‘ਤੇ ਆਪਣਾ ਗੁੱਸੇ ਕੱਢ ਚੁੱਕੇ ਹਨ ਅਤੇ ਸ਼ਾਹਰੁਖ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਐਂਟੀ ਡਰੱਗਜ਼ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਅਚਾਨਕ ਮੁੰਬਈ ਦੇ ਤੱਟ ‘ਤੇ ਕਰੂਜ਼ ‘ਚ ਹੋ ਰਹੀ ਪਾਰਟੀ ‘ਤੇ ਛਾਪਾ ਮਾਰਿਆ ਸੀ।ਇਸ ਤੋਂ ਬਾਅਦ ਆਰੀਅਨ ਖ਼ਾਨ ਸਣੇ ਸੱਤ ਹੋਰਨਾਂ ਲੋਕਾਂ ਹਿਰਾਸਤ ‘ਚ ਲਿਆ ਗਿਆ ਤੇ ਕੱਲ੍ਹ ਆਰੀਅਨ ਖ਼ਾਨ ਨੂੰ 7 ਅਕਤੂਬਰ ਤੱਕ ਐੱਨ. ਸੀ. ਬੀ. ਦੀ ਰਿਮਾਂਡ ‘ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਰਬਾਜ਼ ਤੇ ਮੁਨਮੁਨ ਦੀ ਵੀ ਰਿਮਾਂਡ ਵਧਾ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button