Breaking NewsD5 specialIndiaNewsTop News

132 ਦਿਨਾਂ ਬਾਅਦ ਭਾਰਤ ਨੂੰ ਮਿਲੀ ਵੱਡੀ ਰਾਹਤ, ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਸਭ ਤੋਂ ਘੱਟ ਕੇਸ

ਨਵੀਂ ਦਿੱਲੀ : ਭਾਰਤ ‘ਚ 132 ਦਿਨਾਂ ਬਾਅਦ ਕੋਵਿਡ – 19 ਦੇ 30 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ। ਉਥੇ ਹੀ 124 ਦਿਨ ਬਾਅਦ ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ 40 ਹਜ਼ਾਰ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇੱਕ ਦਿਨ ‘ਚ ਕੋਵਿਡ – 19 ਦੇ 29,689 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤਾਂ ਦੀ ਗਿਣਤੀ ਵਧ ਕੇ 3,14,40,951 ਹੋ ਗਈ। ਉਥੇ ਹੀ 415 ਹੋਰ ਲੋਕਾਂ ਦੀ ਸੰਕਰਮਣ ਨਾਲ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 4,21,382 ਹੋ ਗਈ।

ਕਿਸਾਨਾਂ ਨੇ ਘੇਰਿਆ ਭਾਜਪਾ ਪ੍ਰਧਾਨ ! ਕਿਸਾਨਾਂ ਦਾ ਪੁਲਿਸ ਨਾਲ ਪਿਆ ਪੇਚਾ ! ਹੋ ਗਏ ਆਹਮੋ-ਸਾਹਮਣੇ!D5 Channel Punjabi

ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ ਵੀ ਘੱਟ ਹੋ ਕੇ 3,98,100 ਹੋ ਗਈ ਹੈ, ਜੋ ਕੁਲ ਮਾਮਲਿਆਂ ਦਾ 1.27 ਫ਼ੀਸਦੀ ਹੈ। ਪਿਛਲੇ 24 ਘੰਟਿਆਂ ‘ਚ ਇਲਾਜ਼ ਅਧੀਨ ਮਰੀਜਾਂ ਦੀ ਗਿਣਤੀ ‘ਚ 13,089 ਕਮੀ ਆਈ ਹੈ। ਮਰੀਜਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 97. 39 ਫ਼ੀਸਦੀ ਹੈ। ਅੰਕੜਿਆਂ ਅਨੁਸਾਰ ਹੁਣ ਤੱਕ ਕੁਲ 45,91,64,121 ਨਮੂਨਿਆਂ ਦੀ ਕੋਵਿਡ – 19 ਸਬੰਧੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 17,20,110 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ। ਦੇਸ਼ ‘ਚ ਨਮੂਨਿਆਂ ਦੇ ਸੰਕਰਮਿਤ ਆਉਣ ਦੀ ਰੋਜ਼ਾਨਾ ਦਰ 1.73 ਫ਼ੀਸਦੀ ਹੈ। ਨਮੂਨਿਆਂ ‘ਚ ਸੰਕਰਮਣ ਦੀ ਪੁਸ਼ਟੀ ਦੀ ਹਫ਼ਤਾਵਾਰ ਦਰ 2.33 ਫ਼ੀਸਦੀ ਹੈ। ਹੁਣ ਤੱਕ ਕੁਲ 3,06,21, 469 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ। ਕੋਵਿਡ – 19 ਨਾਲ ਮੌਤ ਦਰ 1.34 ਫ਼ੀਸਦੀ ਹੈ। ਦੇਸ਼ ‘ਚ ਹੁਣ ਤੱਕ ਕੋਵਿਡ – 19 ਰੋਧੀ ਟੀਕਿਆਂ ਦੀ ਕੁਲ 44.19 ਕਰੋੜ ਖੁਰਾਕ ਦਿੱਤੀ ਜਾ ਚੁੱਕੀ ਹਨ ।

🔴LIVE| ਤੋਮਰ ਦੇ ਬਿਆਨ ‘ਤੇ ਭੜਕੇ ਕਿਸਾਨ ! ਕੀਤਾ ਨਵਾਂ ਐਲਾਨ ! ਹੁਣ ਹੋਵੇਗੀ ਗੱਲ ਆਰ ਜਾਂ ਪਾਰ !

ਦੇਸ਼ ‘ਚ ਪਿਛਲੇ ਸਾਲ ਸੱਤ ਅਗਸਤ ਨੂੰ ਸੰਕਰਮਿਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ ਪੰਜ ਸਤੰਬਰ ਨੂੰ 40 ਲੱਖ ਤੋਂ ਜਿਆਦਾ ਹੋ ਗਈ ਸੀ। ਉਥੇ ਹੀ ਸੰਕਰਮਣ ਦੇ ਕੁਲ ਮਾਮਲੇ 16 ਸਤੰਬਰ ਨੂੰ 50 ਲੱਖ,28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਦੇ ਪਾਰ ਹੋ ਗਏ। ਦੇਸ਼ ‘ਚ 19 ਦਸੰਬਰ ਨੂੰ ਇਹ ਮਾਮਲੇ ਇੱਕ ਕਰੋੜ ਦੇ ਪਾਰ, ਚਾਰ ਮਈ ਨੂੰ ਦੋ ਕਰੋੜ ਦੇ ਪਾਰ ਅਤੇ 23 ਜੂਨ ਨੂੰ ਤਿੰਨ ਕਰੋੜ ਦੇ ਪਾਰ ਚਲੇ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button