Breaking NewsIndiaNewsSports

ਵਾਲੀਬਾਲ ਖਿਡਾਰੀ ਇਸ ਵਜ੍ਹਾ ਕਰਕੇ ਬਣੀ ‘Super Mom’

ਆਈਜੋਲ : ਮਿਜ਼ੋਰਮ ਦੀ ਰਾਜਧਾਨੀ ਆਈਜੋਲ ‘ਚ ਚੱਲ ਰਹੀਆਂ ਸਟੇਟ ਗੇਮਸ 2019 ਵਿੱਚ ਸੋਮਵਾਰ ਨੂੰ ਮੈਚ ਦੌਰਾਨ ਵਾਲੀਬਾਲ ਦੀ ਇੱਕ ਵੱਡੀ ਮਹਿਲਾ ਖਿਡਾਰੀ ਲਾਲਵੇਂਤਲਾਂਗੀ ਬੱਚੇ ਨੂੰ ਦੁੱਧ ਪਿਲਾਉਣ ਲੱਗੀ। ਸੋਸ਼ਲ ਮੀਡੀਆ ‘ਤੇ ਇਸਦੀ ਤਸਵੀਰ ਸ਼ੇਅਰ ਹੋਣ ‘ਤੇ ਲੋਕਾਂ ਨੇ ਜੰਮਕੇ ਤਾਰੀਫ ਕੀਤੀ। ਲੋਕਾਂ ਨੇ ਕਿਹਾ ਮੈਦਾਨ ‘ਚ ਇਸ ਤਰ੍ਹਾਂ ਦੋਹਰੀ ਜ਼ਿੰਮੇਵਾਰੀ ਨਿਭਾਉਣਾ ਵੱਡੀ ਗੱਲ ਹੈ। ਵਾਲੀਬਾਲ ਖਿਡਾਰੀ ਲਾਲਵੇਂਤਲਾਂਗੀ ਰਾਜ ਦੇ ਤੂਈਕੁਮ ਖੇਤਰ ਦੀ ਟੀਮ ਲਈ ਖੇਡਦੀ ਹੈ।

RAKHI SAWANT ਨੇ ਖੁਸ਼ ਕੀਤੇ DRIVER

ਤਸਵੀਰ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ : ਫੇਸਬੁਕ ਯੂਜ਼ਰ ਨਿੰਗਲੁਨ ਹੰਗਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, “ਖੇਡ ਦੇ ਵਿੱਚ ਲਾਲਵੇਂਤਲਾਂਗੀ ਨੇ ਆਪਣੇ 7 ਮਹੀਨੇ ਦੇ ਬੱਚੇ ਦਾ ਧਿਆਨ ਰੱਖਿਆ। ਉਨ੍ਹਾਂ ਨੇ ਆਪਣੀ ਖੇਡ ਦੇ ਨਾਲ ਮਾਂ ਹੋਣ ਦਾ ਫਰਜ਼ ਵੀ ਨਿਭਾਇਆ। ਉਨ੍ਹਾਂ ਨੇ ਦੱਸਿਆ ਕਿ “ਤਸਵੀਰ ਵਾਇਰਲ ਹੋਣ ‘ਤੇ ਲੋਕ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ।

ਲਾਲਵੇਂਤਲਾਂਗੀ ਨੇ ਜਿੱਤਿਆ ਲੋਕਾਂ ਦਾ ਦਿਲ : ਮਿਸ ਹੰਗਲ ਨੇ ਕਿਹਾ ਕਿ ਲਾਲਵੇਂਤਲਾਂਗੀ ਨੇ ਆਪਣੇ ਸੱਤ ਮਹੀਨੇ ਦੇ ਬੱਚੇ ਨੂੰ ਮੈਦਾਨ ‘ਚ ਦੁੱਧ ਪਿਲਾ ਕੇ ਲੋਕਾਂ ਦਾ ਦਿਲ ਜਿੱਤ ਲਿਆ। ਖੇਡ ਮੰਤਰੀ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਦਸ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤ। ਸੋਸ਼ਲ ਮੀਡੀਆ ‘ਤੇ ਇੱਕ ਵਿਅਕਤੀ ਨੇ ਤਸਵੀਰ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ‘ਬਹਾਦੁਰ’ ਦੱਸਿਆ , ਜਦੋਂ ਕਿ ਇੱਕ ਹੋਰ ਨੇ ‘ਪ੍ਰਸੰਸਾਯੋਗ’ ਕਿਹਾ। ਇੱਕ ਤੀਸਰੇ ਵਿਅਕਤੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਾ ਦਾ ਇਮੋਜੀ ਭੇਜਿਆ।

ਮਿਜ਼ੋਰਮ ਦੇ ਖੇਡ ਮੰਤਰੀ ਨੇ ਦਿੱਤੇ 10 ਹਜ਼ਾਰ ਰੁਪਏ : ਉਨ੍ਹਾਂ ਦੇ ਕੰਮ ਤੋਂ ਖੁਸ਼ ਹੋ ਕੇ ਮਿਜ਼ੋਰਮ ਦੇ ਖੇਡ ਮੰਤਰੀ ਰਾਬਰਟ ਰੋਮਾਵਿਆ ਰੋਇਟ ਨੇ ਵੀ ਤਸਵੀਰ ਨੂੰ ਟਵੀਟ ਕੀਤਾ ਅਤੇ ਉਨ੍ਹਾਂ ਨੂੰ ਪ੍ਰਸ਼ੰਸਾ ਦੇ ਰੂਪ ਵਿੱਚ 10,000 ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਵੀ ਉਨ੍ਹਾਂ ਦੇ ਕੰਮ ਦੀ ਤਾਰੀਫ ਕੀਤੀ। ਲੋਕਾਂ ਨੇ ਲਿਖਿਆ ਲਾਲਵੇਂਤਲਾਂਗੀ ਕਈ ਲੋਕਾਂ ਲਈ ਪ੍ਰੇਰਣਾਦਾਈ ਬਣੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button