Breaking NewsD5 specialNewsPoliticsPunjabTop News

11 ਅਪ੍ਰੈਲ ਨੂੰ ਸਾਰੀਆਂ ਵਿੱਦਿਅਕ ਸੰਸਥਾਵਾਂ ਰਹਿਣਗੀਆਂ ਬੰਦ

ਅੰਮ੍ਰਿਤਸਰ: ਪੰਜਾਬ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ 11 ਅਪ੍ਰੈਲ ਨੂੰ ਬੰਦ ਰਹਿਣਗੀਆਂ। ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਨੇ 11 ਅਪ੍ਰੈਲ ਨੂੰ ਸਾਰੇ ਵਿੱਦਿਅਕ ਸੰਸਥਾਵਾਂ ਬੰਦ ਰੱਖਣ ਦਾ ਸੱਦਾ ਦਿੱਤਾ ਸੀ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।

ਕੇਂਦਰ ਦਾ ਫ਼ਰਮਾਨ, ਕਿਸਾਨਾਂ ‘ਤੇ ਐਕਸ਼ਨ, CM Bhagwant Mann ਨੇ ਦਿੱਤੀ ਖੁਸ਼ਖਬਰੀ | D5 Channel Punjabi

ਦੱਸ ਦਈਏ ਕਿ ਗੁਰਦਾਸਪੁਰ ਦੇ ਸਕੂਲ ਵਿੱਚ ਪਿਛਲੇ ਦਿਨੀਂ ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਹੋਣ ਦੀ ਘਟਨਾ ਵਾਪਰੀ ਸੀ। ਜਿਸ ਕਾਰਨ ਮੈਨੇਜਮੈਂਟ ‘ਤੇ ਪਰਚਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਸੂਬੇ ਦੀਆਂ ਜਥੇਬੰਦੀਆਂ ਨਿਖੇਧੀ ਕਰਦੀਆਂ ਹਨ। ਬਿਨਾਂ ਕਿਸੇ ਸਬੂਤਾਂ ਤੋਂ ਬੇਕਸੂਰ ਮੈਨੇਜਮੈਂਟ ‘ਤੇ ਪਰਚਾ ਦਰਜ ਕਰਨ ਤੇ ਗ੍ਰਿਫ਼ਤਾਰ ਕਰਨ ਕਾਰਨ 11 ਅਪ੍ਰੈਲ ਨੂੰ ਵਿੱਦਿਅਕ ਸੰਸਥਾਵਾਂ ਬੰਦ ਰਹਿਣਗੀਆਂ।

Bhagwant Mann ਦਾ ਨਵਾਂ ਧਮਾਕਾ, ਕਸੂਤੇ ਫਸੇ ਕੈਪਟਨ ਤੇ ਬਾਦਲ! ਹੋਊ ਕਾਰਵਾਈ? | D5 Channel Punjabi

ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਅਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੈਨੇਜਮੈਂਟ ਬੇਕਸੂਰ ਹੈ ਪਰ ਪੁਲਿਸ ਅਜੇ ਤੱਕ ਕੋਈ ਅਸਲੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਜਿਸ ਕਾਰਨ ਹੁਣ 11 ਅਪ੍ਰੈਲ ਨੂੰ ਸੂਬੇ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button