ਦੇਸ਼ ‘ਚ ਕੋਰੋਨਾ ਨਾਲ ਵਿਗੜੇ ਹਾਲਾਤ : 24 ਘੰਟਿਆਂ ‘ਚ 3 48 ਲੱਖ ਨਵੇਂ ਕੇਸ, 4200 ਮਰੀਜ਼ਾਂ ਨੇ ਗਵਾਈ ਜਾਨ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ‘ਚ ਇੱਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਇਸ ਸੰਕਰਮਣ ਦੇ 3.48 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਅਤੇ 4200 ਤੋਂ ਜ਼ਿਆਦਾ ਮਰੀਜਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਸੰਖਿਆ ਵਧ ਕੇ 2.5 ਲੱਖ ਦੇ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ 3,48,421 ਨਵੇਂ ਮਾਮਲੇ ਆਉਣ ਦੇ ਨਾਲ ਹੀ ਸੰਕਰਮਿਤਾਂ ਦੀ ਸੰਖਿਆ ਵਧ ਕੇ 2 ਕਰੋੜ 33 ਲੱਖ 40 ਹਜ਼ਾਰ 938 ਹੋ ਗਈ।
ਪੁਲਿਸ ਨੂੰ ਨਾਕਾ ਲਾਉਣਾ ਪਿਆ ਮਹਿੰਗਾ,ਮੁੰਡਿਆਂ ਨੇ ਕੁੱਟ-ਕੁੱਟ ਕਰਤੇ ਲਾਲ!ਨਾਲੇ ਖੋਹ ਕੈ ਲੈ ਗਏ ਪਿਸਤੌਲ
ਉਥੇ ਹੀ ਇਸ ਦੌਰਾਨ 3,55,338 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ, ਜਿਸ ਤੋਂ ਬਾਅਦ ਕੋਵਿਡ – 19 ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵਧਕੇ 1,93,82,642 ਹੋ ਗਈ। ਦੇਸ਼ ‘ਚ ਇਸ ਸਮੇਂ ਕੋਰੋਨਾ ਦੇ ਸਰਗਰਮ ਮਾਮਲਿਆਂ ‘ਚ ਦੀ ਗਿਣਤੀ 37,04,099 ਹੈ। ਇਸ ਮਿਆਦ ‘ਚ 4205 ਮਰੀਜ਼ ਆਪਣੀ ਜਾਨ ਗਵਾ ਬੈਠੇ ਅਤੇ ਇਸ ਤੋਂ ਬਾਅਦ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 2,54,197 ਹੋ ਗਈ ਹੈ। ਦੇਸ਼ ‘ਚ ਰਿਕਵਰੀ ਰੇਟ ਵਧਕੇ 83.04 ਫੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਘੱਟਕੇ 15.87 ਫ਼ੀਸਦੀ ਹੋ ਗਈ ਹੈ, ਉਥੇ ਹੀ ਮੌਤ ਦਰ ਹੁਣ 1.09 ਫੀਸਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.