Breaking NewsD5 specialIndiaNewsTop News

CCTV ਫੁਟੇਜ ਨਾਲ ਦਿੱਲੀ ਪੁਲਿਸ ਕਰੇਗੀ ਪ੍ਰਦਰਸ਼ਨਕਾਰੀਆਂ ਦੀ ਪਹਿਚਾਣ

ਨਵੀਂ ਦਿੱਲੀ : ਦਿੱਲੀ ‘ਚ ਗਣਤੰਤਰ ਦਿਵਸ ‘ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਮੌਕੇ ‘ਤੇ ਹੋਈ ਹਿੰਸਾ ਦੀ ਹਰ ਕੋਈ ਆਲੋਚਨਾ ਕਰ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ‘ਚ ਪ੍ਰਦਰਸ਼ਨਕਾਰੀ ਟਰੈਕਟਰਾਂ ਦੇ ਨਾਲ ਦਿੱਲੀ ਵਿੱਚ ਘੁਸੇ, ਕਈ ਥਾਵਾਂ ‘ਤੇ ਪੁਲਿਸ ਦੇ ਨਾਲ ਝੜਪ ਵੀ ਹੋਈ ਅਤੇ ITO, ਲਾਲ ਕਿਲ੍ਹੇ ਜਿਹੇ ਇਲਾਕਿਆਂ ‘ਚ ਬਵਾਲ ਵੀ ਹੋਇਆ। ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ‘ਤੇ ਐਕਸ਼ਨ ਲਈ ਸਰਕਾਰ ਨੇ ਆਦੇਸ਼ ਦੇ ਦਿੱਤੇ ਹਨ। ਦਿੱਲੀ ਪੁਲਿਸ ਨੇ ਹਿੰਸਾ ਕਰਨ ਵਾਲੇ 15 ਹੁਲੜਬਾਜ਼ਾਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਬੀਤੇ ਦਿਨ ਦੇ ਬਵਾਲ ਤੋਂ ਬਾਅਦ ਦਿੱਲੀ ਦੇ ਕੁਝ ਹਿੱਸਿਆਂ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।

🔴LIVE | ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਹੋਣਗੇ ਸਾਰੇ ਖਾਲ੍ਹੀ! ਹਾਈ ਅਲਰਟ ਜਾਰੀ! ਕਿਸਾਨ ਜਥੇਬੰਦੀਆਂ ਵੀ ਹੈਰਾਨ

ਉਥੇ ਹੀ ਦਿੱਲੀ ਪੁਲਿਸ ਹੁਣ ਥਾਂ – ਥਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੱਢ ਕੇ ਪ੍ਰਦਰਸ਼ਨਕਾਰੀਆਂ ਦੀ ਪਹਿਚਾਣ ਕਰਨ ‘ਚ ਜੁਟੀ ਹੈ। ਲਾਲ ਕਿਲ੍ਹੇ, ਨਾਂਗਲੋਈ, ਮੁਕਰਬਾ ਚੌਕ, ਸੈਂਟਰਲ ਦਿੱਲੀ ‘ਚ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਕੱਢਣ ਲਈ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ‘ਚ ਪੁਲਿਸ ‘ਤੇ ਹਮਲਾ ਕਰਨ ਵਾਲਿਆਂ, ਲਾਲ ਕਿਲ੍ਹੇ ‘ਤੇ ਚੜ੍ਹਨ ਵਾਲਿਆਂ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ‘ਤੇ ਪੁਲਿਸ ਦੀਆਂ ਨਜਰਾਂ ਹਨ। ਨਾਲ ਹੀ ਉਨ੍ਹਾਂ ਕਿਸਾਨ ਨੇਤਾਵਾਂ ਦੀ ਪਹਿਚਾਣ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅੰਦੋਲਨਕਾਰੀਆਂ ਨੂੰ ਨਿਰਧਾਰਿਤ ਰੂਟ ਤੋਂ ਅਲੱਗ ਸੈਂਟਰਲ ਦਿੱਲੀ ‘ਚ ਜਾਣ ਲਈ ਭੜਕਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button