Breaking NewsD5 specialIndiaNewsPunjabTop News

10 ਅਪ੍ਰੈਲ ਨੂੰ KMP ਬਲਾਕ ਕਰਨਗੇ ਕਿਸਾਨ, ਨਵਾਂ ਪ੍ਰੋਗਰਾਮ ਜਾਰੀ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਨੂੰ 126 ਦਿਨ ਹੋ ਚੁੱਕੇ ਹਨ। ਅਜਿਹੇ ‘ਚ ਕਿਸਾਨ ਲਗਾਤਾਰ ਸਰਕਾਰ ‘ਤੇ ਦਬਾਅ ਬਣਾਉਣ ਲਈ ਵੱਖ – ਵੱਖ ਤਰ੍ਹਾਂ ਦੀ ਰਣਨੀਤੀ ਬਣਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ 10 ਅਪ੍ਰੈਲ ਨੂੰ 24 ਘੰਟੇ ਲਈ KMP ਬਲਾਕ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਬੈਠਕ ਕਰ ਅੱਗੇ ਦੀ ਰੂਪ ਰੇਖਾ ਤੈਅ ਕੀਤੀ, ਜਿਸ ਦੇ ਤਹਿਤ 5 ਅਪ੍ਰੈਲ ਨੂੰ ਐਫਸੀਆਈ ਬਚਾਓ ਦਿਨ ਮਨਾਇਆ ਜਾਵੇਗਾ। ਇਸ ਦਿਨ ਦੇਸ਼ਭਰ ਵਿੱਚ ਐਫਸੀਆਈ ਦੇ ਦਫ਼ਤਰਾਂ ਦਾ ਘਿਰਾਉ ਕੀਤਾ ਜਾਵੇਗਾ। ਉਥੇ ਹੀ 10 ਅਪ੍ਰੈਲ ਨੂੰ 24 ਘੰਟੇ ਲਈ ਕੇ.ਐਮ.ਪੀ. (ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇ) ਬਲਾਕ ਕੀਤਾ ਜਾਵੇਗਾ।

ਲਓ ਜੀ ਹੋ ਗਿਆ ਵੱਡਾ ਐਲਾਨ! ਦੇਸ਼ ‘ਚ ਹੋਵੇਗਾ ਨਵਾਂ ਅੰਦੋਲਨ! ਇਕੱਠੇ ਹੋਣੇ ਸ਼ੁਰੂ ਹੋਏ ਕਿਸਾਨ! ਕੇਂਦਰ ਦੀ ਉੱਡੀ ਨੀਂਦ!

ਨਾਲ ਹੀ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਕੀਤਾ ਹੈ ਕਿ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਸੰਸਦ ਕੂਚ ਕੀਤਾ ਜਾਵੇਗਾ। ਇਸ ਵਿੱਚ ਮਹਿਲਾਵਾਂ, ਦਲਿਤ – ਆਦਿਵਾਸੀ – ਬਹੁਜਨ, ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦਾ ਹਰ ਵਰਗ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗਾ। ਅਜਿਹੇ ਵਿੱਚ ਕਿਸਾਨ ਆਪਣੇ ਪਿੰਡਾਂ, ਸ਼ਹਿਰਾਂ ਤੋਂ ਦਿੱਲੀ ਦੇ ਬਾਰਡਰ ਤੱਕ ਆਪਣੇ ਵਾਹਨਾਂ ‘ਤੇ ਆਉਣਗੇ। ਇਸ ਤੋਂ ਬਾਅਦ ਦਿੱਲੀ ਦੀਆਂ ਕਈ ਬਾਰਡਰਾਂ ਤੱਕ ਪੈਦਲ ਮਾਰਚ ਕੀਤਾ ਜਾਵੇਗਾ। ਨਿਰਧਾਰਤ ਤਰੀਕ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ।

ਹੁਣੇ ਹੀ ਆਈ ਦਿੱਲੀ ਤੋਂ ਵੱਡੀ ਖ਼ਬਰ !ਚੋਣਾਂ ਤੋਂ ਪਹਿਲਾਂ ਹੀ ਹੋਈ ਆਹ ਪਾਰਟੀ ਦੀ ਵੱਡੀ ਜਿੱਤ !ਸਿਆਸਤ ‘ਚ ਆਇਆ ਭੁਚਾਲ !

ਮੋਰਚੇ ਦੇ ਅਨੁਸਾਰ, 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਦਿੱਲੀ ਦੇ ਬਾਰਡਰਾਂ ‘ਤੇ ਮਨਾਇਆ ਜਾਵੇਗਾ ਅਤੇ 14 ਅਪ੍ਰੈਲ ਨੂੰ ਡਾ: ਭੀਮ ਰਾਓ ਅੰਬੇਦਕਰ ਦੀ ਜਯੰਤੀ ‘ਤੇ ਸੰਵਿਧਾਨ ਬਚਾਓ ਦਿਨ ਮਨਾਇਆ ਜਾਵੇਗਾ। 1 ਮਈ ਮਜ਼ਦੂਰ ਦਿਨ ਦਿੱਲੀ ਦੇ ਬਾਰਡਰਾਂ ‘ਤੇ ਮਨਾਇਆ ਜਾਵੇਗਾ। ਇਸ ਦਿਨ ਸਾਰੇ ਪ੍ਰੋਗਰਾਮ ਮਜ਼ਦੂਰ ਕਿਸਾਨ ਏਕਤਾ ਨੂੰ ਸਮਰਪਤ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button