Breaking NewsD5 specialNewsPunjab

ਹੱਥ ਪੈਰ ਬੰਨ੍ਹ ਕੇ ਸਿੱਖ ਮੁੰਡੇ ਦਾ ਸ਼ਰੇਆਮ ਕੁਟਾਪਾ, ਵੀਡੀਓ ਦੇਖ ਕੇ ਕੰਭ ਜਾਵੇਗੀ ਰੂਹ (ਵੀਡੀਓ)

ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ਕੁਝ ਸਮਾਂ ਪਹਿਲਾ ਵਾਇਰਲ ਹੋ ਰਹੀ ਇਸ ਵੀਡਿਓ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਸੀ । ਵੀਡਿਓ ‘ਚ ਇਸ ਸਿੱਖ ਨੌਜਵਾਨ ਦੇ ਹੱਥਾਂ ਅਤੇ ਪੈਰਾਂ ਨੂੰ ਬੰਨ੍ਹ ਕੇ ਉਸ ਨੂੰ ਬੇਰਹਮੀ ਨਾਲ ਮਾਰਿਆ ਜਾ ਰਿਹਾ ਹੈ ਅਤੇ ਕੁੱਟ ਖਾ ਰਿਹਾ ਨੌਜਵਾਨ ਰੋਂਦਾ-ਬਿਲਕਦਾ ਉਸ ਨੂੰ ਨਾ ਮਾਰਨ ਦੀ ਅਪੀਲ ਕਰ ਰਿਹਾ ਸੀ । ਇਸ ਸਿੱਖ ਨੌਜਵਾਨ ਨੂੰ ਮਾਰਨ ਦਾ ਕਾਰਨ ਸੀ ਆਸ਼ਰਮ ਦੇ ਨਾਮ ਤੇ ਠੱਗੀਆਂ ਕਰਨਾ । ਜਿਸ ਨੂੰ ਨੌਜਵਾਨ ਨੇ ਖੁਦ ਕਬੁਲ ਵੀ ਕੀਤਾ ਸੀ । ਨੌਜਵਾਨ ਵੀਡਿਓ ‘ਚ ਦੱਸਦਾ ਹੈ ਕਿ ਉਹ ਸੰਸਥਾ ਦਾ ਨਾਮ ‘ਤੇ ਠੱਗੀ ਕਰਦਾ ਹੈ ਪਰ ਹੁਣ ਇਸ ਵਾਇਰਲ ਹੋ ਰਹੀ ਵੀਡਿਓ ਨੇ ਇਕ ਨਵਾਂ ਮੋੜ ਲੈ ਲਿਆ ਹੈ।

Read Also ਲੋਕਾਂ ਨੇ ਪਾੜਿਆ ਪੁਲਿਸ ਮੁਖੀ ਦਾ ਸਿਰ, ਪੁਲਿਸ ਦਾ ਐਨਾ ਕੁਟਾਪਾ ਕਦੇ ਨੀ ਦੇਖਿਆ ਹੋਣਾ (ਵੀਡੀਓ)

ਦਰਅਸਲ ਨੌਜਵਾਨ ਜਿਸ ਸੰਸਥਾ ਦਾ ਨਾਮ ਲੈ ਰਿਹਾ ਹੈ ਉਸ ਦੀ ਮੁਖੀ ਪਰਮਜੀਤ ਕੌਰ ਨੇ ਦੱਸਿਆ ਕਿ ਇਹ ਕੁੱਟਮਾਰ ਖਾ ਰਿਹਾ ਨੌਜਵਾਨ ਸਾਡੀ ਸੰਸਥਾ ਸ੍ਰੀ ਗੁਰੂ ਨਾਨਕ ਅਨਾਥ ਆਸ਼ਰਮ ਵੈੱਲਫੇਅਰ ਸੁਸਾਇਟੀ ਦਾ ਸੇਵਾਦਾਰ ਹੈ ਜਿਸ ਤੋਂ ਜਬਰਦਸਤੀ ਗੁਨਾਹ ਕਬੂਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪਰਮਜੀਤ ਕੌਰ ਨੇ ਕੁੱਟ ਰਹੇ ਨੌਜਵਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਰੂਰਤ ਹੈ ਅਜਿਹੇ ਲੋਕਾਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਜੋ ਕਾਨੂੰਨ ਨੂੰ ਹੱਥ ‘ਚ ਲੈਕੇ ਬਿਨਾ ਸੋਚੇ ਸਮਝੇ ਕੁੱਟਮਾਰ ਕਰਦੇ ਹਨ ਪਰ ਇੱਥੇ ਵੱਡਾ ਸਵਾਲ ਇਹੀ ਹੈ ਕਿ ਜੇਕਰ ਆਮ ਲੋਕ ਖੁੱਦ ਹੀ ਕਾਨੂਨ ਹੱਥ ‘ਚ ਲੈ ਕੇ ਸੱਚ ਅਤੇ ਝੂਠ ਦੀ ਪਰਖ ਕਰਨ ਲੱਗ ਜਾਣਗੇ ਤਾਂ ਕੀ ਜ਼ਰੂਰਤ ਹੈ ਕੋਰਟ ਕਚਹਿਰੀਆਂ ਦੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button