🔴 LIVE || PGI ‘ਚ ਕੋਰੋਨਾ ਵੈਕਸੀਨ ਦਾ ਸਫ਼ਲ ਪਰੀਖਣ | ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਹੋਵੇਗੀ ਵਾਪਸੀ

ਚੰਡੀਗੜ੍ਹ : ਦੇਸ਼ ‘ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਵਿੱਚ ਚੰਡੀਗੜ੍ਹ PGI ( chandigarh PGI ) ਵੱਲੋਂ ਸ਼ਨੀਵਾਰ ਨੂੰ ਰਾਹਤ ਦੀ ਖਬਰ ਆਈ। ਚੰਡੀਗੜ੍ਹ ਪੀਜੀਆਈ ‘ਵਿੱਚ ਕੋਰੋਨਾ ਨਾਲ ਪ੍ਰਭਾਵਿਤ 6 ਮਰੀਜਾਂ ‘ਤੇ ਕੁਸ਼ਠ ਬਿਮਾਰੀ ਦੀ ਦਵਾਈ ਮਾਇਕੋਵੈਕਟੇਰੀਅਮ ਡਬਲਿਊ ( Mycobacterium w) ਵੈਕਸੀਨ ਦਾ ਟਰਾਇਲ ਕੀਤਾ ਗਿਆ। ਸਾਰੇ ਮਰੀਜਾਂ ਦੀ ਸਿਹਤ ਵਿੱਚ ਸੁਧਾਰ ਦੇਖਿਆ ਗਿਆ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ ਇਹਨਾਂ ਵਿੱਚ ਕੋਈ ਵੀ ਸਾਇਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਚੰਡੀਗੜ੍ਹ ਪੀਜੀਆਈ ਦੇ ਸੀਨੀਅਰ ਡਾਕਟਰ ਨੇ ਕਿਹਾ ਇਹ ਫਿਲਹਾਲ ਸ਼ੁਰੂਆਤ ਹੈ।
Breaking | Raid ਕਰਨ ਗਈ ਪੰਜਾਬ ਪੁਲਿਸ ‘ਤੇ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ | ਦਿਨ ਦਿਹਾੜੇ ਹਮਲਾ
ਇਸ ਲਈ ਕੁਝ ਵੀ ਕਹਿਣਾ ਜ਼ਲਦਬਾਜੀ ਹੋਵੇਗੀ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਤਿੰਨ ਇੰਸਟੀਟਿਊਟ ਨੂੰ ਐਮਡਬਲਿਊ ਵੈਕਸੀਨ ਦੇ ਟਰਾਇਲ ਲਈ ਚੁਣਿਆ ਸੀ। ਜਿਸ ਵਿੱਚ ਚੰਡੀਗੜ੍ਹ ਪੀਜੀਆਈ ਇੱਕ ਹੈ। ਫਿਲਹਾਲ ਚੰਡੀਗੜ੍ਹ ਪੀਜੀਆਈ ਨੇ ਟਰਾਇਲ ਕੀਤਾ ਤਾਂ ਰਿਜਲਟ ਚੰਗੇ ਆਏ ਹਨ। ਅਜੇ ਕਈ ਹੋਰ ਮਰੀਜਾਂ ‘ਤੇ ਵੀ ਟਰਾਇਲ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਪੀਜੀਆਈ ਇਸਨੂੰ ਲੈ ਕੇ ਆਪਣੀ ਫਾਇਨਲ ਰਿਪੋਰਟ ਕੇਂਦਰ ਨੂੰ ਸੌਂਪੇਗਾ।
ਆਹ ਜਵਾਕ ਨੇ ਅੱਗੇ ਲਾਈ ਪੁਲਿਸ, ਘਰ ਜਾ ਕੇ ਟਿਊਸ਼ਨ ਵਾਲੀ ਮੈਡਮ ਨੂੰ ਫਸਾਤਾ | Punjab Police Viral
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਵਧਕੇ 24,942 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਸ਼ਾਮ ਤੱਕ ਕੋਰੋਨਾ ਵਾਇਰਸ ਸੰਕਰਮਣ ਨਾਲ 56 ਲੋਕਾਂ ਦੀ ਮੌਤ ਹੋਈ ਹੈ। ਜਦੋਂ ਕਿ 1,490 ਨਵੇਂ ਮਾਮਲੇ ਸਾਹਮਣੇ ਆਏ ਹਨ।ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਪਿਛਲੇ 24 ਘੰਟੇ ਵਿੱਚ 56 ਲੋਕਾਂ ਦੀ ਮੌਤ ਹੋਈ ਹੈ। ਜੋ ਅਜੇ ਤੱਕ ਇਸ ਮਿਆਦ ਵਿੱਚ ਹੋਈਆਂ ਸਭ ਤੋਂ ਜਿਆਦਾ ਮੌਤਾਂ ਹਨ। ਕੋਵਿਡ – 19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਕੇ ਸ਼ਨੀਵਾਰ ਨੂੰ 779 ਪਹੁੰਚ ਗਈ ਹੈ।
https://www.youtube.com/watch?v=vjdWb3SSewA
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.