Breaking NewsD5 specialIndiaNewsPoliticsPunjabUncategorized

ਬਿਜਲੀ ਨੇ ਪੰਜਾਬੀਆਂ ਨੂੰ ਸੁਰਤ ਨੀ ਆਉਣ ਦੇਣੀ, Captain ਦਾ ਮੰਤਰੀ ਕੱਢ ਲਿਆਇਆ ਸਬੂਤ, 9 MLA ਹੋਏ ਇਕੱਠੇ

ਚੰਡੀਗੜ੍ਹ : ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਵਿੱਚ ਬਿਜਲੀ ਬਿਲਾਂ ਦੇ ਵਾਧੇ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਹਨ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਜੋ ਸਮਝੌਤੇ ਹੋਏ ਹਨ, ਉਨ੍ਹਾਂ ਦੀ ਸਰਕਾਰ ਰੱਦ ਕਰੇਗੀ। ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸਾਰੇ ਵਿਧਾਇਕਾਂ ਨੇ ਅਕਾਲੀ ਦਲ ਤੇ ਬਿਜਲੀ ਮਹਿੰਗੀ ਹੋਣ ਦਾ ਇਲਜ਼ਾਮ ਲਗਾਇਆ ਹੈ ਤੇ ਕਿਹਾ ਕਿ ਜੇਕਰ ਅੱਜ ਬਿਜਲੀ ਮਹਿੰਗੀ ਹੋਈ ਹੈ ਤਾਂ ਇਸਦੀ ਜ਼ਿੰਮੇਵਾਰ ਅਕਾਲੀ ਸਰਕਾਰ ਹੈ।

ਬਿਜਲੀ ਨੇ ਪੰਜਾਬੀਆਂ ਨੂੰ ਸੁਰਤ ਨੀ ਆਉਣ ਦੇਣੀ, Captain ਦਾ ਮੰਤਰੀ ਕੱਢ ਲਿਆਇਆ ਸਬੂਤ, 9 MLA ਹੋਏ ਇਕੱਠੇ

ਰੰਧਾਵਾ ਨੇ ਕਿਹਾ ਕਿ ਮਹਿੰਗੀ ਬਿਜਲੀ ਦੇ ਪਿੱਛੇ ਇੱਕ ਵੱਡਾ ਸਕੈਮ ਹੈ ਜਿਸ ਨੂੰ ਖੋਲ੍ਹਣ ਦੀ ਜ਼ਰੂਰਤ ਹੈ ਸਿਆਸਤਦਾਨਾਂ ਤੇ ਅਫਸਰਾਂ ਦੀ ਮਿਲੀ ਭੁਗਤ ਦਾ ਹਰਜ਼ਾਨਾ ਪੰਜਾਬ ਭੁਗਤ ਰਿਹਾ ਹੈ। ਰੰਧਾਵਾ ਨੇ ਆਪਣੀ ਹੀ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸਕੈਮ ਨੂੰ ਖੋਲ੍ਹਣਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਬਿਜਲੀ ਤੇ ਵਾਈਟ ਪੇਪਰ ਜ਼ਲਦ ਲਿਆਉਣ ਲਈ ਕਿਹਾ।

ਵਿਧਾਨ ਸਭਾ ਦੇ ਵਿੱਚ ਵ੍ਹਾਈਟ ਪੇਪਰ ਲਿਆਉਣ ਤੋਂ ਪਹਿਲਾਂ ਰੰਧਾਵਾ ਸਮੇਤ ਸਾਰੇ ਵਿਧਾਇਕਾਂ ਨੇ ਬਾਦਲਾਂ ਦੇ ਖ਼ਿਲਾਫ਼ ਬਲੈਕ ਪੇਪਰ ਜਾਰੀ ਕੀਤਾ ਹੈ। ਬਲੈਕ ਪੇਪਰ ਦੇ ਉੱਤੇ ਬਾਦਲਾਂ ਤੇ ਹਰ ਇਲਜ਼ਾਮ ਬਿਜਲੀ ਮਹਿੰਗੀ ਹੋਣ ਦਾ ਲਗਾ ਕੇ ਸਾਰੇ ਵਿਧਾਇਕਾਂ ਨੇ ਅੱਗੇ ਰੱਖਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button