🔴 LIVE 🔴 ਮੁੱਖ ਮੰਤਰੀ ਕੇਜਰੀਵਾਲ LIVE, ਕਰਤੇ ਵੱਡੇ ਐਲਾਨ,ਲੋਕ ਕਰਤੇ ਖੁਸ਼!
ਨਵੀਂ ਦਿੱਲੀ : ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ‘ਚ 24 ਘੰਟੇ ਬਿਜਲੀ ਦੇ ਨਾਲ 24 ਘੰਟੇ ਪਾਣੀ ਦੀ ਵੀ ਸਪਲਾਈ ਵੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਲਈ ਜਿੰਨਾ ਪਾਣੀ ਉਪਲੱਬਧ ਹੈ, ਉਸ ਨਾਲ ਹਰ ਦਿੱਲੀ ਵਾਸੀ ਨੂੰ ਹਰ ਦਿਨ ਔਸਤਨ 176 ਲੀਟਰ ਪਾਣੀ ਮਿਲ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨਾਲ ਹਾਲ ਹੀ ‘ਚ ਹੋਈ ਬੈਠਕ ‘ਚ, ਅਸੀਂ ਫੈਸਲਾ ਕੀਤਾ ਹੈ ਕਿ ਹਰ ਘਰ ‘ਚ 24 ਘੰਟੇ ਪਾਣੀ ਦੀ ਸਪਲਾਈ ਯਕੀਨੀ ਕਰਨ ਲਈ ਇਕ ਸਲਾਹਕਾਰ ਨਿਯੁਕਤ ਕੀਤਾ ਜਾਵੇਗਾ। ਅਸੀਂ 5 ਸਾਲ ਦੇ ਅੰਦਰ ਇਸ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ।
ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!
ਕੇਜਰੀਵਾਲ ਨੇ ਕਿਹਾ ਕਿ ਅਸੀਂ ਰਾਸ਼ਟਰੀ ਰਾਜਧਾਨੀ ‘ਚ ਪਾਣੀ ਦੀ ਉਪਲੱਬਧਤਾ ਵਧਾਉਣ ਲਈ ਵੱਖ-ਵੱਖ ਸੂਬਿਆਂ ਦੇ ਨਾਲ ਗੱਲਬਾਤ ਕਰ ਰਹੇ ਹਨ। ਜਿਵੇਂ ਕਿ ਯੂ.ਪੀ., ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਰ ਉਸੇ ਸਮੇਂ ਸਾਨੂੰ ਦਿੱਲੀ ‘ਚ ਪਹਿਲਾਂ ਤੋਂ ਉਪਲੱਬਧ ਪਾਣੀ ਦੇ ਬਿਹਤਰ ਪ੍ਰਬੰਧਨ ਦੀ ਜ਼ਰੂਰਤ ਹੈ। ਕੇਜਰੀਵਾਲ ਨੇ ਕਿਹਾ ਕਿ 2 ਕਰੋੜ ਦਿੱਲੀ ਵਾਸੀਆਂ ਦੇ ਲਿਹਾਜ ਨਾਲ ਦਿੱਲੀ ‘ਚ ਪੂਰਾ ਪਾਣੀ ਉਪਲੱਬਧ ਹੈ ਪਰ ਇਸ ਦੀ ਸਹੀ ਵਰਤੋਂ ਨਹੀਂ ਹੋ ਪਾ ਰਹੀ ਹੈ। ਇਹ ਪਾਣੀ ਜਾ ਕਿੱਥੇ ਰਿਹਾ ਹੈ? ਇਸ ਦੀ ਚੋਰੀ ਹੋ ਰਹੀ ਹੈ, ਇਹ ਲੀਕ ਹੋ ਰਿਹਾ ਹੈ ਜਾਂ ਇਸ ਦਾ ਸਹੀ ਪ੍ਰਬੰਧਨ ਨਹੀਂ ਹੋ ਰਿਹਾ ਹੈ।
https://www.youtube.com/watch?v=jxnrQP_FOUc
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.