ਫ਼ਿਲਮ Ram Lakhan ਦੇ ਹੋਏ 32 ਸਾਲ ਪੂਰੇ, Madhuri Dixit ਨੇ ਕੀਤਾ ਯਾਦ

ਮੁੰਬਈ : ਬਾਲੀਵੁੱਡ ਅਦਾਕਾਰ ਮਾਧੁਰੀ ਦੀਕਸ਼ਿਤ ਨੇਨੇ ਨੇ ਬੁੱਧਵਾਰ ਨੂੰ ਆਪਣੀ ਫ਼ਿਲਮ ਰਾਮ ਲਖਨ ਦੇ 32 ਸਾਲ ਪੂਰੇ ਹੋਣ ‘ਤੇ ਇਸ ਨੂੰ ਯਾਦ ਕੀਤਾ। ਰਾਮ ਲਖਨ ਫ਼ਿਲਮ ਸਿਨੇਮਾ ਘਰਾਂ ‘ਚ ਬਹੁਤ ਹਿੱਟ ਹੋਈ ਸੀ। 1989 ਦੀ ਫ਼ਿਲਮ, ਜਿਸ ‘ਚ ਜੈਕੀ ਸ਼ਰਾਫ ਅਤੇ ਅਨਿਲ ਕਪੂਰ ਨੇ ਭਰਾਵਾਂ ਦੀ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਸੁਭਾਸ਼ ਘਈ ਨੇ ਨਿਰਦੇਸ਼ਿਤ ਕੀਤੀ ਸੀ।
ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਬੇਨਕਾਬ! ਵੱਡੇ ਆਗੂ ਕੱਢ ਲਿਆਏ ਸਾਰਾ ਸੱਚ ! ਕਿਸਾਨ ਮੋਰਚੇ ਦਾ ਵੱਡਾ ਐਲਾਨ!
ਫਿਲਮ ਦੀ ਟੀਮ ਦੀ ਦੋ ਤਸਵੀਰਾਂ ਦਾ ਇੱਕ ਕੋਲਾਜ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, ਰਾਮ ਲਖਨ ਦੇ 32 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹਾਂ। ਫਿਲਮ ‘ਤੇ ਕੰਮ ਕਰਦੇ ਸਮੇਂ ਅਸੀਂ ਜੋ ਸ਼ਾਨਦਾਰ ਯਾਦਾਂ ਬਣਾਈਆਂ, ਉਸਦੇ ਲਈ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ। ਪੂਰੀ ਟੀਮ ਦੀ ਮਿਹਨਤ ਨੂੰ ਦੇਖਣ, ਆਨੰਦ ਲੈਣ ਅਤੇ ਪਿਆਰ ਕਰਨ ਲਈ ਧੰਨਵਾਦ। ’’
📸 Celebrating #32YearsOfRamLakhan & the wonderful memories we made while working on the film. Thank you for watching, enjoying & loving the hard work of the entire team.🙏❤️ pic.twitter.com/MLHLDHtB0h
— Madhuri Dixit Nene (@MadhuriDixit) January 27, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.