Breaking NewsD5 specialInternationalNewsTop News

30 ਸਾਲ ਤੋਂ Toilet ‘ਚ ਸਮੋਸੇ ਬਣਾ ਕੇ ਵੇਚ ਰਿਹਾ ਸੀ ਰੈਸਟੋਰੈਂਟ, ਹੋਈ ਕਾਰਵਾਈ

ਰਿਆਦ : ਜੇਕਰ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਜਿਹੜੇ ਸਮੋਸੇ ਬਹੁਤ ਮਜ਼ੇ ਨਾਲ ਮੰਗਵਾ ਕੇ ਖਾ ਰਹੇ ਹੋ, ਉਹ ਵਾਸ਼ਰੂਮ ‘ਚ ਬਣ ਰਿਹਾ ਹੈ ਤਾਂ ਤੁਹਾਡੇ ‘ਤੇ ਕੀ ਬੀਤੇਗੀ। ਇੱਕ ਰੈਸਟੋਰੈਂਟ ਨੇ ਤਿੰਨ ਦਸ਼ਕਾਂ ਤੱਕ ਇਸੇ ਤਰ੍ਹਾਂ ਨਾਲ ਗ੍ਰਾਹਕਾਂ ਨੂੰ ਧੋਖਾ ਦਿੱਤਾ ਹੈ। ਉਹ 30 ਸਾਲ ਤੋੋਂ ਗੰਦੀ ਅਤੇ ਬਦਬੂਦਾਰ ਥਾਂ ਨੂੰ ਕਿਚਨ ਦੇ ਤੌਰ ‘ਤੇ ਇਸਤੇਮਾਲ ਕਰ ਰਿਹਾ ਸੀ। ਇੰਨਾ ਹੀ ਨਹੀਂ, ਉਸ ਰੈਸਟੋਰੈਂਟ ‘ਚ ਜਿਨ੍ਹਾਂ ਚੀਜਾਂ ਨਾਲ ਸਮੋਸੇ ਅਤੇ ਦੂਜੇ ਸਨੈਕਸ ਤਿਆਰ ਕੀਤੇ ਜਾ ਰਹੇ ਸਨ, ਉਨ੍ਹਾਂ ਵਿਚੋਂ ਕਾਫੀ ਸਮੱਗਰੀ ਤਾਂ ਦੋ – ਦੋ ਸਾਲ ਪਹਿਲਾਂ ਹੀ ਐਕਸਪਾਇਰ ਹੋ ਚੁੱਕੀ ਸੀ। ਇਹ ਘਟਨਾ ਸਾਊਦੀ ਅਰਬ ਦੇ ਵੱਡੇ ਸ਼ਹਿਰ ਜੇਦਾਹ ਦੀ ਹੈ। ਜਿਥੇ ਇੱਕ ਰੈਸਟੋਰੈਂਟ ਪਿਛਲੇ 30 ਸਾਲਾਂ ਤੋਂ ਟਾਇਲਟ ਵਿੱਚ ਸਮੋਸੇ ਅਤੇ ਹੋਰ ਸਨੈਕਸ ਬਣਾ ਰਿਹਾ ਸੀ। ਉਥੇ ਕੰਮ ਕਰਦੇ ਕਰਮਚਾਰੀਆਂ ਕੋਲ ਕੋਈ ਹੈਲਥ ਕਾਰਡ ਵੀ ਨਹੀਂ ਸੀ ਅਤੇ ਉਹ ਰੈਜ਼ੀਡੈਂਸੀ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਸਨ।

Lok Manch : Congress ਹਾਈਕਮਾਨ ਦਾ ਵੱਡਾ ਐਕਸ਼ਨ! ਬਦਲਿਆ ਪ੍ਰਧਾਨ | D5 Channel Punjabi

ਸਥਾਨਕ ਮੀਡੀਆ ਰਿਪੋਰਟ ਅਨੁਸਾਰ ਰੈਸਟੋਰੈਂਟ ਨੇ ਨਾਸ਼ਤਾ ਅਤੇ ਖਾਣਾ ਵੀ ਵਾਸ਼ਰੂਮ ਵਿਚ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਜੇਦਾਹ ਨਗਰਪਾਲਿਕਾ ਦੇ ਅਧਿਕਾਰੀਆਂ ਨੇ ਪਾਇਆ ਕਿ ਰੈਸਟੋਰੈਂਟ ਦੁਆਰਾ ਵਰਤੇ ਜਾਣ ਵਾਲੇ ਕੁਝ ਮੀਟ ਅਤੇ ਪਨੀਰ ਵਰਗੇ ਭੋਜਨ ਪਦਾਰਥਾਂ ਦੀ ਮਿਆਦ ਦੋ ਸਾਲ ਪਹਿਲਾਂ ਖ਼ਤਮ ਹੋ ਗਈ ਸੀ। ਇੰਨਾ ਹੀ ਨਹੀਂ ਅਧਿਕਾਰੀਆਂ ਨੇ ਉੱਥੇ ਕੀੜੇ-ਮਕੌੜੇ ਅਤੇ ਚੂਹੇ ਵੀ ਦੇਖੇ। ਨਗਰ ਪਾਲਿਕਾ ਨੇ ਕਿਹਾ ਹੈ ਕਿ ਉਸ ਨੇ ਕਈ ਗੈਰ-ਕਾਨੂੰਨੀ ਰੈਸਟੋਰੈਂਟਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਇਕ ਟਨ ਤੋਂ ਵੱਧ ਖਾਣ-ਪੀਣ ਦੀਆਂ ਵਸਤੂਆਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਹੈ। ਇਸ ਸਾਲ ਜਨਵਰੀ ‘ਚ ਜੇਦਾਹ ‘ਚ ਇਕ ਮਸ਼ਹੂਰ ਸ਼ਾਵਰਮਾ ਰੈਸਟੋਰੈਂਟ ਨੂੰ ਵੀ ਚੂਹਿਆਂ ਦੇ ਇਧਰ-ਉਧਰ ਘੁੰਮਦੇ ਦੇਖੇ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਸ਼ਵਰਮਾ ਰੈਸਟੋਰੈਂਟ ਦੀਆਂ ਕਈ ਤਸਵੀਰਾਂ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆ ਗਿਆ ਅਤੇ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ। ਸਾਊਦੀ ਵਿੱਚ ਸਮੇਂ-ਸਮੇਂ ‘ਤੇ ਰੈਸਟੋਰੈਂਟਾਂ/ਹੋਟਲਾਂ ਵਿੱਚ ਅਜਿਹੀ ਜਾਂਚ ਕੀਤੀ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button