Breaking NewsD5 specialEntertainmentNews

ਫ਼ਿਲਮ ‘Bhool Bhulaiya 2’ ਦੀ ਸ਼ੂਟਿੰਗ ਫਿਰ ਤੋਂ ਟਲੀ, ਤੱਬੂ ਬਣੀ ਵਜ੍ਹਾ

ਮੁੰਬਈ : ਡਾਇਰੈਕਟਰ ਅਨੀਸ ਵਲੋਂ ਨਿਰਦੇਸ਼ਿਤ ਫ਼ਿਲਮ “Bhool Bhulaiya-2” ਦੀ ਸ਼ੂਟਿੰਗ ਇੱਕ ਵਾਰ ਫਿਰ ਤੋਂ ਟਾਲ ਦਿੱਤੀ ਗਈ ਹੈ। ਇਸ ਵਾਰ ਤੱਬੂ ਨੂੰ ਇਸ ਦੀ ਵਜ੍ਹਾ ਮੰਨਿਆ ਗਿਆ ਹੈ। ਅਦਾਕਾਰ ਕਾਰਤਿਕ ਆਰੀਅਨ ਅਤੇ ਅਦਾਕਾਰ ਕਿਆਰਾ ਅਡਵਾਨੀ ਵੀ ਇਸ ਫ਼ਿਲਮ ਦਾ ਹਿੱਸਾ ਹਨ। ਖ਼ਬਰਾਂ ਤੋਂ ਪਤਾ ਲੱਗਿਆ ਹੈ ਕਿ ਫ਼ਿਲਮ ਦੇ ਡਾਇਰੈਕਟਰ ਅਨੀਸ ਨੇ ਫ਼ਿਲਮ ਦੇ ਸਾਰੇ ਅਦਾਕਾਰਾ ਨੂੰ ਸ਼ੂਟਿੰਗ ਸ਼ੁਰੂ ਕਰਨ ਲਈ ਬੁਲਾਇਆ ਸੀ ਪਰ ਤੱਬੂ ਨੇ ਸੈੱਟ ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ। ਇਸ ਕਾਰਨ ਫਿਲਮ ਦੀ ਸ਼ੂਟਿੰਗ ਰੋਕੀ ਗਈ। ਫ਼ਿਲਮ “Bhool Bhulaiya 2” ਦੀ ਸ਼ੂਟਿੰਗ ਪਿਛਲੇ ਸਾਲ ਮਾਰਚ ‘ਚ ਸ਼ੁਰੂ ਹੋਈ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਸ਼ੂਟਿੰਗ ਨੂੰ ਵਿੱਚ ਹੀ ਰੋਕਨਾ ਪਿਆ। ਹੁਣ ਜਦੋਂ ਦੀ ਸਥਿਤੀ ਥੋੜੀ ਠੀਕ ਹੋਈ ਹੈ ਤਾਂ ਕਈ ਫ਼ਿਲਮਾਂ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਹੋ ਗਈ ਹੈ ਪਰ Bhool Bhulaiya 2 ਅੱਧ ਵਿਚਕਾਰ ਹੀ ਲਟਕੀ ਪਈ ਹੈ।

ਕੈਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ!ਮਿਲਣਗੇ ਵੀਜ਼ਿਆਂ ਦੇ ਭਰ ਭਰ ਗ਼ੱਫੇ!

ਦੱਸਿਆ ਜਾ ਰਿਹਾ ਹੈ ਕਿ ਤੱਬੂ ਨੇ ਇਹ ਕਹਿ ਕੇ ਸ਼ੂਟਿੰਗ ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਹ ਇਸ ਕੋਰੋਨਾ ਕਾਲ ‘ਚ ਵਧੀਆ ਮਹਿਸੂਸ ਨਹੀਂ ਕਰ ਰਹੀ। ਜਦੋਂ ਤੱਕ ਕੋਰੋਨਾ ਦੇ ਹਲਾਤ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਉਹ ਸ਼ੂਟਿੰਗ ਤੇ ਵਾਪਿਸ ਨਹੀਂ ਆਵੇਗੀ। ਤੱਬੂ ਦੇ ਮਨ੍ਹਾਂ ਕਰਨ ਤੋਂ ਬਾਅਦ ਨਿਰਮਾਤਾ ਦੇ ਸਾਹਮਣੇ ਫ਼ਿਲਮ ਦੀ ਸ਼ੂਟਿੰਗ ਰੋਕਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਅਖੀਰ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਨੂੰ ਅੱਗੇ ਲਈ ਟਾਲ ਦਿੱਤਾ ਹੈ। ਯਕੀਨਨ, ਤੱਬੂ ਦੇ ਇਸ ਕਦਮ ਤੋਂ ਫ਼ਿਲਮ ਦੇ ਬਾਕੀ ਮੈਬਰਾਂ ਦਾ ਉਤਸ਼ਾਹ ਘੱਟ ਹੋਇਆ ਹੈ। 2007 ਵਿੱਚ ਰਿਲੀਜ਼ ਹੋਈ ‘Bhool Bhulaiya’ ਨੂੰ ਬਹੁਤ ਵੱਡੀ ਸਫਲਤਾ ਮਿਲੀ ਸੀ। ਇਸ ਫ਼ਿਲਮ ‘ਚ ਲੀਡ ਰੋਲ ‘ਚ ਅਕਸ਼ੈ ਕੁਮਾਰ, ਅਮੀਸ਼ਾ ਪਟੇਲ ,ਵਿਦਿਆ ਬਾਲਨ ਨੇ ਕਮਾਲ ਕਰ ਦਿੱਤਾ ਸੀ। ਹੁਣ ਇਸ ਫ਼ਿਲਮ ਦੇ ਸੀਕਵਲ ਤੋਂ ਵੀ ਫੈਂਸ ਨੂੰ ਇਹੀ ਉਮੀਦਾਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button