Breaking NewsD5 specialEntertainmentNewsTop News

ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ ਤੇ ਬੱਬੂ ਮਾਨ ਦਾ ਠੋਕਵਾਂ ਜਵਾਬ 

ਚੰਡੀਗੜ੍ਹ : ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆਂ ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਭਾਰਤੀ ਸਿੰਘ ਦੇ ਇਕ ਇੰਟਰਵਿਊ ਦੀ ਹੈ, ਜਿਸ ’ਚ ਉਹ ਦਾੜ੍ਹੀ-ਮੁੱਛਾਂ ਬਾਰੇ ਗੱਲਬਾਤ ਕਰ ਰਹੀ ਹੈ। ਇਸ ਵੀਡੀਓ ’ਚ ਭਾਰਤੀ ਕਹਿੰਦੀ ਹੈ, ‘‘ਦਾੜ੍ਹੀ-ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ, ਦੁੱਧ ਪੀਓ ਤੇ ਦਾੜ੍ਹੀ ਮੂੰਹ ’ਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਮੇਰੀਆਂ ਕਈ ਸਹੇਲੀਆਂ ਦੇ ਵਿਆਹ ਹੋਏ ਹਨ, ਜਿਨ੍ਹਾਂ ਦੀ ਇੰਨੀ-ਇੰਨੀ ਦਾੜ੍ਹੀ ਹੈ। ਸਾਰਾ ਦਿਨ ਉਹ ਦਾੜ੍ਹੀ ’ਚੋਂ ਜੂੰਆਂ ਕੱਢਦੀਆਂ ਰਹਿੰਦੀਆਂ ਹਨ।’’

Beadbi: ਡੇਰਾ ਮੁਖੀ Ram Rahim ਦੀ Faridkot Court ’ਚ ਪੇਸ਼ੀ! ਬੇਅਦਬੀ ਮਾਮਲਿਆ ’ਚ ਆਊ ਫੈਸਲਾ| D5 Channel Punjabi

ਭਾਰਤੀ ਸਿੰਘ ਦੇ ਇਸ ਬਿਆਨ ’ਤੇ ਕਈ ਧਾਰਮਿਕ ਜਥੇਬੰਦੀਆਂ ਦੇ ਬਿਆਨ ਵੀ ਸਾਹਮਣੇ ਆਏ ਹਨ ਤੇ ਲੋਕ ਵੀ ਉਸ ਦਾ ਰੱਜ ਕੇ ਵਿਰੋਧ ਕਰ ਰਹੇ ਹਨ। ਭਾਰਤੀ ਸਿੰਘ ਦੇ ਇਸ ਬਿਆਨ ’ਤੇ ਹੁਣ ਬੱਬੂ ਮਾਨ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਇਹ ਵੀਡੀਓ ਬੱਬੂ ਮਾਨ ਦੇ ਇਕ ਲਾਈਵ ਸ਼ੋਅ ਦੀ ਹੈ। ਇਸ ’ਚ ਬੱਬੂ ਮਾਨ ਕਹਿੰਦੇ ਹਨ, ‘‘ਇਕ ਕੁੜੀ ਕੰਮ ਕਰਦੀ ਹੈ, ਉਸ ਨੇ ਸਰਦਾਰਾਂ ਦੀਆਂ ਮੁੱਛਾਂ ਬਾਰੇ ਤੇ ਦਾੜ੍ਹੀ ਬਾਰੇ ਕੋਈ ਟਿੱਪਣੀ ਕੀਤੀ ਹੈ। ਮੇਰੇ ਕੋਲੋਂ ਜਵਾਬ ਲਿਓ ਸਾਰੇ ਸ਼ੋਅਜ਼ ਦੇ। ਕਪਿਲ ਸ਼ਰਮਾ ਤੇ ਤੇਰੀ ਟੀਮ ਤੋਂ ਜਵਾਬ ਚਾਹੀਦਾ ਹੈ। ਫਿਰ ਦੱਸੀਏ ਸਰਦਾਰ ਕੌਣ ਹੁੰਦੇ ਹਨ। ਮੈਂ ਵੀ ਕਹਿ ਦਿੰਦਾ ਹਾਂ ਕਿ ਮੈਂ ਸਿੱਖ ਹਾਂ ਪਰ ਸਿੱਖ ਬਣਨਾ ਔਖਾ ਹੈ।’’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button