Breaking NewsD5 specialNewsPoliticsPunjab

ਹੰਕਾਰੀ ਰਵੱਈਏ ਦੇ ਕਾਰਨ ਪੰਜਾਬ ਦਾ ਬਿਜਲੀ ਸੰਕਟ ਸੁਲਝਾਉਣ ‘ਚ ਨਾਕਾਮ ਰਿਹਾ ਕੇਂਦਰ : ਕੈਪਟਨ

ਚੰਡੀਗੜ੍ਹ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ‘ਚ ਢਿੱਲ ਦੇਣ ਦੀ ਅਪੀਲ ਨੂੰ ਦੁਹਰਾਇਆ। ਉਥੇ ਹੀ ਮੁੱਖਮੰਤਰੀ ਨੇ ਕੇਂਦਰ ਸਰਕਾਰ ‘ਤੇ ਬੀਤੇ ਦਿਨ ਦੀ ਮੀਟਿੰਗ ਦੇ ਦੌਰਾਨ ਕਿਸਾਨ ਯੂਨੀਅਨਾਂ ਦੇ ਪ੍ਰਤੀ ਹੰਕਾਰੀ ਰਵੱਈਆ ਅਪਣਾਉਣ ਅਤੇ ਕਿਸਾਨ ਸੰਘਰਸ਼ ਦੇ ਕਾਰਨ ਪੈਦਾ ਹੋਏ ਬਿਜਲੀ ਸੰਕਟ ਨੂੰ ਹੱਲ ਕਰਨ ‘ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ। ਸੀਐਮ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਵੀ ਫਰਜ ਬਣਦਾ ਸੀ ਕਿ ਉਹ ਇਨ੍ਹਾਂ ਦੇ ਨਾਲ ਸੰਬੰਧ ਕਾਇਮ ਕਰਦੀ।\

ਅੱਕੇ ਕਿਸਾਨਾਂ ਨੇ ਪਾਤਾ ਨਵਾਂ ਮਤਾ, ਖੇਤੀ ਕਾਨੂੰਨਾਂ ਨੂੰ ਛੱਡ ਸਰਕਾਰ ਅੱਗੇ ਰੱਖਤੀ ਨਵੀਂ ਮੰਗ, ਹੋਰ ਵੀ ਗਰਮਾਊ ਮਾਹੌਲ!

ਉਨ੍ਹਾਂ ਨੇ ਕਿਹਾ ਕਿ ਲਹਿਰਾ ਮੁਹੱਬਤ ਪਲਾਂਟ ਦੇ 2 ਯੂਨਿਟ ਅਤੇ ਤਰਨਤਾਰਨ ‘ਚ ਜੀਵੀਕੇ ਦਾ ਇੱਕ ਯੂਨਿਟ ਬੰਦ ਹੋ ਚੁੱਕਾ ਹੈ ਅਤੇ ਰਾਜ ਬਿਜਲੀ ਦੀ ਵੱਡੀ ਕਮੀ ਦੇ ਵੱਲ ਵੱਧ ਰਿਹਾ ਹੈ। ‘ਆਸਕ ਕੈਪਟਨ’ ਪ੍ਰੋਗਰਾਮ ਦੇ ਲਾਈਵ ਸੈਸ਼ਨ ਦੇ ਦੌਰਾਨ ਬਠਿੰਡਾ ਨਿਵਾਸੀ ਦੇ ਸਵਾਲ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਰਾਜ ਯੂਰੀਆ ਅਤੇ ਕੋਲੇ ਦੀ ਵੱਡੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਗੋਦਾਮਾਂ ਤੋਂ ਅਨਾਜ ਨੂੰ ਤੁਰੰਤ ਚੁੱਕਣ ਦੀ ਜ਼ਰੂਰਤ ਹੈ। ਜਿਸ ‘ਚ ਰੇਲ ਰੋਕੋ ਅੰਦੋਲਨ ਦੇ ਕਾਰਨ ਵਿਘਨ ਪਿਆ ਹੈ।

ਆਹ ਲੀਡਰ ਨਈਂ ਟਲਦਾ, ਹੁਣ ਖੇਤੀ ਕਾਨੂੰਨਾਂ ਬਾਰੇ ਕੱਢ ਲਿਆਇਆ ਨਵੀਂ ਗੱਲ!ਸਰਕਾਰ ਦੀ ਵਧਾਈ ਚਿੰਤਾ!

ਮੁੱਖਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਸੁਝਾਅ ਮਿਲਿਆ ਕਿ ਰਾਜ ਨੂੰ ਕੇਂਦਰੀ ਗਰਿੱਡ ਤੋਂ ਬਿਜਲੀ ਖਰੀਦ ਲੈਣੀ ਚਾਹੀਦੀ ਹੈ ਤਾਂ ਉਨ੍ਹਾਂ ਨੇ ਕਿਹਾ ‘ਇਸਦੇ ਲਈ ਪੈਸਾ ਕਿੱਥੇ ਹੈ? ’ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਨੂੰ ਮੁਫਤ ਬਿਜਲੀ ਉਪਲੱਬਧ ਕਰਵਾ ਰਹੀ ਹੈ ਅਤੇ ਡੀਜ਼ਲ ਦੀ ਵੱਡੀ ਕਮੀ ਦਾ ਵੀ ਸਾਹਮਣਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ‘ਸਾਨੂੰ ਇਨ੍ਹਾਂ ਸਮੱਸਿਆਵਾਂ ‘ਤੇ ਗੰਭੀਰਤਾ ਨਾਲ ਸੋਚਣ ਦੀ ਜ਼ਰੂਰਤ ਹੈ। ’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button