Breaking NewsD5 specialIndiaNewsPunjab

ਹੋਟਲ ਦੇ ਖਾਣੇ ‘ਚ ਨਹੀਂ ਦਿੱਤਾ ਪਿਆਜ਼ ਤਾਂ ਕਰਮਚਾਰੀਆਂ ਦੀ ਹੋਈ ਜੰਮ ਕੇ ਕੁਟਾਈ

ਤਿਰੂਵਨੰਤਪੁਰਮ : ਦੇਸ਼ ਭਰ ‘ਚ ਇੱਕ ਪਾਸੇ ਜਿੱਥੇ ਪਿਆਜ਼ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ ਅਤੇ ਇਸਨੇ ਲੋਕਾਂ ਦੇ ਘਰਾਂ ਦਾ ਜ਼ਾਇਕਾ ਖ਼ਰਾਬ ਕਰ ਰੱਖਿਆ ਹੈ ਤਾਂ ਉਥੇ ਹੀ ਇਸਨੂੰ ਲੈ ਕੇ ਕੁਝ ਜਗ੍ਹਾਵਾਂ ‘ਤੇ ਬਵਾਲ ਵੀ ਹੋ ਰਿਹਾ ਹੈ। ਪੁਲਿਸ ਦੇ ਮੁਤਾਬਕ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਖਾਣੇ ਦੇ ਦੌਰਾਨ ਐਕਸਟਰਾ ਪਿਆਜ਼ ਦੇਣ ਤੋਂ ਮਨਾ ਕਰਨ ‘ਤੇ ਨੌਜਵਾਨਾਂ ਦੇ ਇੱਕ ਗਰੁੱਪ ਨੇ ਹੋਟਲ ਕਰਮਚਾਰੀਆਂ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਨਾਲ ਬਦਤਮੀਜ਼ੀ ਕੀਤੀ।

ਕੈਥਮੁੱਕੂ ਸਥਿਤ ‘ਹੋਮਲੀ ਮੀਲਜ਼’ ਹੋਟਲ ਦੇ ਮਾਲਿਕ ਅਨੁਸਾਰ ਰਾਤ ਨੂੰ ਤਿੰਨ ਵਿਅਕਤੀ ਹੋਟਲ ‘ਚ ਆਏ ਅਤੇ ਮਾਸਾਹਾਰੀ ਖਾਣੇ ਦਾ ਆਰਡਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਕੱਟੇ ਹੋਏ ਪਿਆਜ਼ ਪਰੋਸੇ ਗਏ ਪਰ ਜਦੋਂ ਕਰਮਚਾਰੀਆਂ ਨੇ ਐਕਸਟਰਾ ਪਿਆਜ਼ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਵਿਅਕਤੀਆਂ ਨੇ ਬਹਿਸ ਸ਼ੁਰੂ ਕਰ ਦਿੱਤੀ।

Fatehgarh Sahib ‘ਚ ਆਏ ਲੋਕਾਂ ਨੂੰ ਨਹੀਂ ਪਤਾ ਇਤਿਹਾਸ | ਉਲਟਾ ਪੱਤਰਕਾਰ ਨੂੰ ਘੇਰਿਆ

ਹੋਟਲ ਮਾਲਿਕ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਬਾਅਦ ‘ਚ ਕੁੱਝ ਹੋਰ ਲੋਕਾਂ ਦੇ ਨਾਲ ਵਾਪਸ ਆਏ ਅਤੇ ਹੋਟਲ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੋ ਕਰਮਚਾਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ ਜਦੋਂ ਕਿ ਹੋਟਲ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button