Breaking NewsD5 specialNewsPunjabTop News

Miss Universe 2021 ਦਾ ਖਿਤਾਬ ਜਿੱਤਦਿਆਂ ਹੀ ਹਰਨਾਜ਼ ਦੇ ਘਰ ਜਸ਼ਨ, ਮਾਤਾ – ਪਿਤਾ ਦੀਆਂ ਅੱਖਾਂ ‘ਚੋ ਝਲਕੇ ਹੰਝੂ

ਚੰਡੀਗੜ੍ਹ : ਮਿਸ ਯੂਨੀਵਰਸ – 2021 ਦਾ ਖਿਤਾਬ ਆਪਣੇ ਨਾਮ ਕਰਨ ਵਾਲੀ ਹਰਨਾਜ਼ ਸੰਧੂ ਦੇ ਘਰ ‘ਚ ਜਸ਼ਨ ਦਾ ਮਾਹੌਲ ਹੈ। ਉਨ੍ਹਾਂ ਦੀ ਮਾਂ ਰਵਿੰਦਰ ਕੌਰ ਨੇ ਯਾਦ ਕੀਤਾ ਕਿ ਖਿਤਾਬ ਜਿੱਤਣ ਤੋਂ ਪਹਿਲਾਂ ਹਰਨਾਜ਼ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ‘ਤੇ ਮਾਣ ਕਰੋਗੇ। ਉਨ੍ਹਾਂ ਨੇ ਆਪਣੀ ਧੀ ਨੂੰ ਧਿਆਨ ਕੇਂਦਰਿਤ ਕਰਨ ਅਤੇ ਸਭ ਕੁਝ ਰੱਬ ‘ਤੇ ਛੱਡਣ ਦੀ ਸਲਾਹ ਦਿੱਤੀ ਸੀ। ਹਰਨਾਜ਼ ਦੀ ਜਿੱਤ ਤੋਂ ਖੁਸ਼ ਉਨ੍ਹਾਂ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦੀਆਂ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਝਲਕਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਸਦੀ ਉਪਲਬਧੀ ‘ਤੇ ਮਾਣ ਹੈ।

Farmers Won : ਕਿਸਾਨਾਂ ਨੇ ਰਚਿਆ ਵੱਡਾ ਇਤਿਹਾਸ, ਕੇਂਦਰ ਨੂੰ ਪਿਆ ਕਿਸਾਨਾਂ ਅੱਗੇ ਝੁਕਣਾ || D5 Channel Punjabi

ਇਸ ‘ਚ ਚੰਡੀਗੜ੍ਹ ‘ਚ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ਼ ਫਾਰ ਗਰਲਸ ਸੈਕਟਰ – 42 ਦੀ ਪ੍ਰਿੰਸੀਪਲ ਡਾ. ਨਿਸ਼ਾ ਅਗਰਵਾਲ ਨੇ ਕਿਹਾ ਕਿ ਹਰਨਾਜ਼ ਸੰਧੂ ਇੱਕ ਹੋਣਹਾਰ ਵਿਦਿਆਰਥਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਹਰਨਾਜ਼ ਸੰਧੂ ਨੇ ਬੀਏ (ਆਈਟੀ) ਦੀ ਪੜਾਈ ਕੀਤੀ ਹੈ ਅਤੇ ਹੁਣ ਉਹ ਲੋਕ ਪ੍ਰਸ਼ਾਸਨ ‘ਚ ਐਮਏ ਕਰ ਰਹੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button