InternationalTop News

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

 ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ ਡਰਾਇਵਰ ਨੇ ਪਹਿਲਾਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਪੰਜਾਬੀਆਂ ਲਈ ਹੋਰ ਪ੍ਰੇਸ਼ਾਨੀ ਵਧਾ ਦਿੱਤੀ ਹੈ। ਇੰਡਿਆਨ ਸਟੇਟ ਦੀ ਪੁਟਨਮ ਕਾਂਉਂਟੀ  ਵਿਚ ਪੁਲਿਸ ਨੇ ਲੰਘੇ ਐਤਵਾਰ ਨੂੰ ਇਕ ਟ੍ਰੈਫਿਕ ਸਟਾਪ ਦੌਰਾਨ ਇਕ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ  ਲਗਭਗ 38 ਲੱਖ  ਡਾਲਰ  (ਕਰੀਬ 36 ਕਰੋੜ ਰੁਪਏ) ਬਾਜ਼ਾਰੀ ਕੀਮਤ ਦੀ ਕੋਕੀਨ ਬਰਾਮਦ ਕੀਤੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।ਆਈ.ਐਸ.ਪੀ. ਕ੍ਰਿਮੀਨਲ ਇੰਟਰਡਿਕਸ਼ਨ ਯੂਨਿਟ ਨੇ ਪੁਟਨਮ ਕਾਉਂਟੀ ਵਿਚ ਹਾਈ ਵੇਅ ਆਈ-70 ‘ਤੇ ਪੂਰਬ ਵੱਲ ਜਾ ਰਹੇ ਇਕ ਵਪਾਰਕ ਮੋਟਰ ਵਾਹਨ ‘ਤੇ ਇਕ ਟ੍ਰੈਫਿਕ ਸਟਾਪ ਲਗਾਇਆ। ਡਰਾਈਵਰ, ਹਰਪ੍ਰੀਤ ਸਿੰਘ, ਨੇ ਕਥਿਤ ਤੌਰ ‘ਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਮੈਮਫ਼ਿਸ, ਟੈਨੇਸੀ ਤੋਂ ਇੰਡੀਆਨਾਪੋਲਿਸ ਲਈ ਇਕ ਖਾਲੀ ਟਰੱਕ ਲਿਜਾ ਰਿਹਾ ਹੈ। ਰੋਕਣ ’ਤੇ ਅਧਿਕਾਰੀਆਂ ਅਨੁਸਾਰ ਡਰਾਈਵਰ ਟਰਾਂਸਪੋਰਟ ਮਿਆਰਾਂ ’ਤੇ ਸਹੀ ਉਤਰਦਾ ਨਹੀਂ ਲੱਗ ਰਿਹਾ ਸੀ, ਜਿਸ ਕਾਰਨ ਵਾਹਨ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ। ਵਾਹਨ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ  277 ਪੌਂਡ ਕੋਕੀਨ ਵਾਲੇ ਕਈ ਡਫਲ ਬੈਗ ਮਿਲੇ ਤੇ ਇਸ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਭਗ 38 ਲੱਖ ਡਾਲਰ ਹੋਣ ਦਾ ਅਨੁਮਾਨ ਹੈ। ਹਰਪ੍ਰੀਤ ਸਿੰਘ ਨੂੰ ਪੁਟਨਮ ਕਾਉਂਟੀ ਜੇਲ੍ਹ ਲਿਜਾਇਆ ਗਿਆ ਹੈ ਪਰ ਪੁਲਿਸ ਨੇ ਹੋਰ ਵੇਰਵੇ ਜਾਰੀ ਨਹੀਂ ਕੀਤੇ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button