Breaking NewsD5 specialIndiaNewsPoliticsPunjab

MeToo ਨੇ ਫਸਾਇਆ ਪੰਜਾਬ ਦਾ ਮੰਤਰੀ

ਔਰਤਾਂ ਦੀ ਆਵਾਜ਼ ਨੂੰ ਬੁਲੰਦ ਕਰਦੀ ਮੀ-ਟੂ ਮੁਹਿੰਮ ਹੁਣ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਪਹੁੰਚ ਗਈ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਇਕ ਕੈਬਨਿਟ ਮੰਤਰੀ ਦੀ ਕੁਰਸੀ ਖ਼ਤਰੇ ਵਿੱਚ ਪੈ ਗਈ ਹੈ। ਹਾਲਾਂਕਿ ਉਹ ਕੈਬਨਿਟ ਮੰਤਰੀ ਕੌਣ ਹੈ ਇਸ ਬਾਰੇ ਹੁਣ ਤੱਕ ਕੋਈ ਵੀ ਨਾਮ ਸਾਹਮਣੇ ਨਹੀਂ ਆਇਆ ਪਰ ਖ਼ੁਲਾਸਿਆਂ ਨੇ ਕੈਪਟਨ ਸਰਕਾਰ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਕਾਂਗਰਸ ਨੂੰ ਝਟਕਾ ਦਿੱਤਾ ਹੈ। ਇਸ ਬਾਰੇ ਸਾਡੇ ਸਹਿਯੋਗੀ ਕਾਸਿਫ ਫਾਰੂਕੀ ਤੋਂ ਜਾਣਦੇ ਹਾਂ, ਕਿ ਆਖਿਰਕਾਰ ਕੀ ਹੈ ਪੂਰਾ ਮਾਮਲਾ…

Read Also ਸਾਬਕਾ ਅਕਾਲੀ ਮੰਤਰੀ ਨੂੰ ਅਦਾਲਤ ਤੋਂ ਝਟਕਾ

ਓਧਰ ਮੰਤਰੀ ‘ਤੇ ਲੱਗ ਰਹੇ ਇਲਜ਼ਾਮਾਂ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਵਿਰੋਧੀਆਂ ਨੇ ਇਕਸੁਰ ਹੋ ਕੇ ਅਸਤੀਫ਼ੇ ਦੀ ਮੰਗ ਕਰਦਿਆਂ… ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਮੰਤਰੀ ਕੌਣ ਹੈ ਜਿਸ ਨੇ ਕੈਪਟਨ ਸਰਕਾਰ ਨੂੰ ਵਖ਼ਤਾਂ ਵਿੱਚ ਪਾ ਦਿੱਤਾ ਹੈ। ਏਥੇ ਇਹ ਵੀ ਦੱਸ ਦਈਏ ਕਿ ਮੋਦੀ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਐਮ.ਜੇ. ਅਕਬਰ ਵੀ… ਮੀਟੂ ਮੁਹਿੰਮ ਦੇ ਇਲਜ਼ਾਮਾਂ ‘ਚ ਘਿਰ ਕੇ ਕੁਰਸੀ ਗਵਾ ਬੈਠੇ ਹਨ । ਹੁਣ ਪੰਜਾਬ ਦਾ ਉਹ ਕਿਹੜਾ ਮੰਤਰੀ ਹੈ, ਜਿਸ ਨੇ ਮਹਿਲਾ ਅਫ਼ਸਰ ਨੂੰ ਮੈਸੇਜ ਭੇਜ ਕੇ ਸ਼ੋਸ਼ਣ ਕੀਤਾ। ਇਸ ਬਾਰੇ ਤਾਂ ਆਉਣ ਵਾਲੇ ਦਿਨਾਂ ‘ਚ ਖ਼ੁਲਾਸਾ ਹੋਣਾ ਲਾਜ਼ਮੀ ਹੈ। ਕਿਉਂ ਕਿ ਰਾਹੁਲ ਗਾਂਧੀ ਨੇ ਵੀ ਮੰਤਰੀ ਦੀ ਛੁੱਟੀ ਕਰਨ ਦੇ ਸੰਕੇਤ ਦੇ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button