Breaking NewsD5 specialIndiaNewsPoliticsPunjab

ਹੁਣ ਸਕੂਲਾਂ ‘ਚ ਵੀ ਬਣਨਗੇ ਸਮਾਰਟ ਕਲਾਸਰੂਮ, ਕਿਸਾਨਾਂ ਲਈ ਵੀ ਵੱਡਾ ਤੋਹਫ਼ਾ !

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਕਲਾਸਰੂਮਾਂ ਨੂੰ ਸਮਾਰਟ ਬਣਾਉਣ ਅਤੇ ਸਿੱਖਿਆ ਨੂੰ ਡਿਜ਼ੀਟਲ ਕਰਨ ਲਈ ਮਨਪ੍ਰੀਤ ਬਾਦਲ ਨੇ 100 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਕੂਲਾਂ ਤੱਕ ਪਹੁੰਚਣ ‘ਚ ਕੋਈ ਮੁਸ਼ਕਿਲ ਨਾ ਆਵੇ ਇਸਦੇ ਲਈ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਸਰਕਾਰ 10,000 ਲਾਭਪਾਤਰੀ ਨੂੰ ਸ਼ਾਮਿਲ ਕੀਤਾ ਜਾਵੇਗਾ ਜੋ ਪ੍ਰਧਾਨਮੰਤਰੀ ਆਵਾਸ ਦੇ ਤਹਿਤ ਕਵਰ ਨਹੀਂ ਕੀਤੇ ਗਏ ਹਨ।

Patiala Craft mela ਦੇ ਨਜ਼ਾਰੇ, ਗੋਰੀ ਘਰਵਾਲੀ ਨੂੰ UK ਤੋਂ ਲਿਆਇਆ ਪੰਜਾਬੀ ਮੁੰਡਾ

ਉਸਦੇ ਲਈ 500 ਕਰੋੜ ਰੁ. ਰਾਸ਼ੀ ਰਾਖਵੀਂ ਰੱਖੀ ਗਈ ਹੈ। ਪ੍ਰਧਾਨਮੰਤਰੀ ਆਵਾਸ ਯੋਜਨਾ ‘ਚ ਇਸ ਸਾਲ 10,500 ਘਰਾਂ ਨੂੰ ਕਵਰ ਕਰਨ ਦਾ ਮਕਸਦ ਰਹੇਗਾ ਜਿਸਦੇ ਲਈ ਮੌਜੂਦ ਵਿੱਤ ਸਾਲ ‘ਚ 125 ਕਰੋੜ ਰੁ. ਰਾਖਵੇਂ ਹਨ।ਸੜਕਾਂ ਦੇ ਨਵੀਨੀਕਰਣ ਲਈ ਵੀ ਵੱਖ ਤੋਂ ਰਾਸ਼ੀ ਰੱਖੀ ਗਈ ਹੈ। ਜਲੰਧਰ ਦੇ ਪਿੰਡ ਬੱਲਾਂ ਤੱਕ ਪਹੁੰਚ ਰਹੀ ਸੜਕ ਅਤੇ ਆਸਪਾਸ ਦੇ ਨਵੀਨੀਕਰਣ ਲਈ 5 ਕਰੋੜ ਰੁਪਏ ਦਾ ਪ੍ਰਾਵਧਾਨ ਰੱਖਿਆ ਗਿਆ ਹੈ।

ਪ੍ਰਦਰਸ਼ਨ ਕਰਦਾ-ਕਰਦਾ ਮਜੀਠੀਆ ਹੋਇਆ ਬੇਹੋਸ਼, ਫੇਰ ਪੁਲਿਸ ਨੇ ਚੱਕ ਕੇ ਸੁੱਟਿਆ ਗੱਡੀ ‘ਚ

ਜਦੋਂ ਕਿ ਸਮਾਰਟ ਵਿਲੇਜ ਸਕੀਮ ਲਈ ਪਹਿਲਾਂ ਚੱਲ ਰਹੇ ਅਤੇ ਇਸ ਸਾਲ ਕੀਤੇ ਜਾਣ ਵਾਲੇ 20,440 ਕੰਮਾਂ ਲਈ 600 ਕਰੋੜ ਅਤੇ ਜ਼ਰੂਰਤ ਪਈ ਤਾਂ ਵਧਾਇਆ ਵੀ ਜਾ ਸਕਦਾ ਹੈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਚੰਗੇ ਢਾਂਚੇ ਲਈ 3,830 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਮੰਡੀ ਫੀਸ 4 ਫੀਸਦੀ ਤੋਂ ਘਟਾ ਕੇ 1 ਫੀਸਦੀ ਕਰ ਦਿੱਤੀ ਗਈ ਹੈ, ਜੋ ਕਿਸਾਨਾਂ ਲਈ ਇੱਕ ਰਾਹਤ ਭਰੀ ਖ਼ਬਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button