Breaking NewsD5 specialInternationalNewsSports

Big Breaking-10 ਵੱਡੇ Cricket Player ਆਏ ਕੋਰੋਨਾ ਵਾਇਰਸ ਦੀ ਚਪੇਟ ‘ਚ

ਲਾਹੌਰ : ਪਾਕਿਸਤਾਨ ਕ੍ਰਿਕੇਟ ਟੀਮ ਦੇ ਮੁਹੰਮਦ ਹਫ਼ੀਜ਼ ਤੇ ਵਹਾਬ ਰਿਆਜ਼ ਸਮੇਤ ਸੱਤ ਹੋਰ ਖਿਡਾਰੀ ਮੰਗਲਵਾਰ ਨੂੰ ਕੋਰੋਨਾ ਪੌਜ਼ੀਟਿਵ ਪਾਏ ਗਏ। ਇਹ ਸਾਰੇ ਖਿਡਾਰੀ ਇੰਗਲੈਂਡ ਦੌਰੇ ਲਈ ਟੀਮ ਵਿਚ ਚੁਣੇ ਗਏ ਸਨ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੱਤ ਨਵੇਂ ਕੋਰੋਨਾ ਪੌਜ਼ੀਟਿਵ ਖਿਡਾਰੀਆਂ ਵਿਚ ਕਾਸ਼ਿਫ ਭੱਟੀ, ਮੁਹੰਮਦ ਹਸਨੈਨ, ਫ਼ਖ਼ਰ ਜਮਾਂ, ਮੁਹੰਮਦ ਰਿਜ਼ਵਾਨ, ਇਮਰਾਨ ਖ਼ਾਨ, ਹਫ਼ੀਜ਼ ਤੇ ਰਿਆਜ਼ ਸ਼ਾਮਲ ਹਨ। ਸ਼ਾਦਾਬ ਖ਼ਾਨ, ਹੈਦਰ ਅਲੀ ਤੇ ਹੈਰਿਸ ਰਾਊਫ ਦੇ ਨਤੀਜੇ ਸੋਮਵਾਰ ਨੂੰ ਪੌਜ਼ੀਟਿਵ ਆਏ ਸਨ। ਇਸ ਦੇ ਬਾਵਜੂਦ ਪੀਸੀਬੀ ਤੇ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਤੈਅ ਸਮੇਂ ‘ਤੇ ਸੀਰੀਜ਼ ਕਰਵਾਉਣ ਦੀ ਗੱਲ ਕਰ ਰਹੇ ਹਨ।

SIDHU ਦਾ Ravneet Bittu ਨੂੰ ਠੋਕਵਾਂ ਜਵਾਬ, Diljit Dosanjh ਤੇ Jazzy B ਦੀ ਕੀਤੀ ਸੁਪੋਰਟ

ਪੀਸੀਬੀ ਦੇ ਸੀਈਓ ਵਸੀਮ ਖ਼ਾਨ ਨੇ ਵੀਡੀਓ ਕਾਨਫਰੰਸ ਰਾਹੀਂ ਹੋਈ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਇਹ ਚੰਗੇ ਹਾਲਾਤ ਨਹੀਂ ਹਨ। ਸਾਡੇ 10 ਖਿਡਾਰੀ ਪੌਜ਼ੀਟਿਵ ਨਿਕਲੇ ਹਨ। ਜੇ ਇਹ ਖਿਡਾਰੀਆਂ ਨੂੰ ਹੋ ਸਕਦਾ ਹੈ ਤਾਂ ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਪੋਰਟ ਸਟਾਫ ਦਾ ਇਕ ਮੈਂਬਰ ਮਲੰਗ ਅਲੀ ਵੀ ਪੀੜਤ ਪਾਇਆ ਗਿਆ ਹੈ। ਖ਼ਾਨ ਨੇ ਕਿਹਾ ਕਿ ਲਾਹੌਰ ਵਿਚ ਖਿਡਾਰੀ ਤੇ ਅਧਿਕਾਰੀ ਇਕ ਵਾਰ ਮੁੜ ਇਕੱਠੇ ਹੋਣਗੇ ਤੇ 25 ਜੂਨ ਨੂੰ ਦੁਬਾਰਾ ਟੈਸਟ ਕੀਤਾ ਜਾਵੇਗਾ। ਇਸ ਤੋਂ ਅਗਲੇ ਦਿਨ ਦੁਬਾਰਾ ਤੋਂ ਟੀਮ ਐਲਾਨੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button