Breaking NewsD5 specialIndiaNews

ਹੁਣ ਬਿਨ੍ਹਾਂ ਮਿੱਟੀ ਤੋਂ ਉਗਾਏ ਜਾਣਗੇ ਆਲੂ !

ਕਰਨਾਲ : ਹਰਿਆਣਾ ਦੇ ਖੇਤੀਬਾੜੀ ਵਿਗਿਆਨੀ ਹੁਣ ਹਵਾ ‘ਚ ਆਲੂ ਉਗਾਉਣ ਦੀ ਤਿਆਰੀ ‘ਚ ਜੁਟੇ ਹੋਏ ਹਨ। ਕਰਨਾਲ ਦੇ ਆਲੂ ਤਕਨੀਕੀ ਕੇਂਦਰ ‘ਚ ਹਾਈਟੈੱਕ ਏਰੋਪੋਨਿਕਸ ਫੈਸੀਲਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਆਲੂ ਤਕਨੀਕੀ ਕੇਂਦਰ ਦੇ ਅਧਿਕਾਰੀ ਡਾ. ਸਤੇਂਦਰ ਯਾਦਵ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਕੇਂਦਰ ‘ਚ ਹਵਾ ‘ਚ ਹੀ ਆਲੂ ਉਗਾਉਣੇ ਯਾਨੀ ਬਿਨਾਂ ਮਿੱਟੀ ਦੇ ਉਤਪਾਦਨ ਕੀਤਾ ਜਾਵੇਗਾ।

ਗੁੱਡੀ ਬਣਨ ਲਈ ਕੁੜੀ ਨੇ ਆਹ ਕੀ ਕਰ ਲਿਆ, ਕਹਿੰਦੀ ‘ਮੈਂ ਬਣਾਉਂਗੀ ਵਿਸ਼ਵ ਰਿਕਾਰਡ’

ਉਹ ਇੱਥੇ ਆਯੋਜਿਤ ਪਹਿਲਾਂ ਆਲੂ ਐਕਸਪੋ ‘ਚ ਆਏ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਸਨ। ਡਾ. ਯਾਦਵ ਨੇ ਦੱਸਿਆ ਕਿ ਪੰਜਾਬ, ਉੱਤਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਆਲੂ ਦੇ ਮੁੱਖ ਉਤਪਾਦਕ ਰਾਜ ਹੈ। ਹਰਿਆਣਾ ‘ਚ ਕੁਰੂਕਸ਼ੇਤਰ ਅਤੇ ਯਮੁਨਾਨਗਰ ‘ਚ ਆਲੂ ਦਾ ਉਤਪਾਦਨ ਜਿਆਦਾ ਹੁੰਦਾ ਹੈ। ਇੱਕ ਅਨੁਮਾਨ ਦੇ ਅਨੁਸਾਰ ਕਰਨਾਲ ‘ਚ 40 ਹਜ਼ਾਰ ਹੈਕਟੇਅਰ ‘ਚ ਆਲੂ ਦੀ ਫਸਲ ਉਗਾਈ ਜਾ ਰਹੀ ਹੈ।

ਦੇਸੀ ਜੱਟ ਨੇ MLA ਨੂੰ ਪਾਇਆ ਜੱਫਾ ! ਥਰ ਥਰ ਕੰਬਣ ਲੱਗੀ ਪੁਲਿਸ, ਤੱਤੇ ਹੋਏ ਕਿਸਾਨ

ਡਾ.ਸਤੇਂਦਰ ਯਾਦਵ ਅਨੁਸਾਰ ਹੁਣ ਕਿਸਾਨਾਂ ਨੂੰ ਮੋਟੀਵੇਟ ਕਰ ਇਸਦਾ ਰਕਬਾ ਵਧਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਤਕਨੀਕੀ ਕੇਂਦਰ ‘ਚ ਹਾਈਟੈੱਕ ਏਰੋਪੋਨਿਕਸ ਫੈਸੀਲਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਹੁਣ ਬਗੈਰ ਮਿੱਟੀ ਦੇ ਕਾਕਪਿਟ ‘ਚ ਆਲੂ ਦਾ ਬੀਜ ਉਤਪਾਦਨ ਸ਼ੁਰੂ ਕੀਤਾ ਗਿਆ ਜਿਸ ਨਾਲ ਪੈਦਾਵਰ ਕਰੀਬ ਦੁੱਗਣੀ ਹੋ ਗਈ ਹੈ। ਇਸ ਤਕਨੀਕ ‘ਚ ਇੱਕ ਬੂਟੇ ਤੋਂ ਤਕਰੀਬਨ ਘੱਟੋ ਘੱਟ 40-60 ਆਲੂ ਲੱਗਦੇ ਹਨ ਜਿਨ੍ਹਾਂ ਨੂੰ ਬੀਜ ਦੇ ਤੌਰ ‘ਤੇ ਖੇਤਾਂ ‘ਚ ਬੀਜਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button