Breaking NewsD5 specialNewsPoliticsPunjab

ਹੁਣੇ-ਹੁਣੇ ਆਈ ਵੱਡੀ ਖਬਰ,ਅਕਾਲੀ ਲੀਡਰ ‘ਤੇ ਚੱਲੀਆਂ ਤਾੜ-ਤਾੜ ਗੋਲੀਆਂ!

ਬਠਿੰਡਾ : ਬਠਿੰਡਾ ‘ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਖਪ੍ਰੀਤ ਸਿੰਘ ਸੰਧੂ ਦੀ ਅਣਪਛਾਤਿਆਂ ਵਲੋਂ ਸਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਘਰੋਂ ਇਹ ਕਹਿ ਕੇ ਆਇਆ ਸੀ ਕਿ ਉਸ ਨੇ ਕਿਸੇ ਨੂੰ ਪੈਸੇ ਦੇਣੇ ਹਨ, ਜਿਸ ਲਈ ਉਹ ਘਰੋਂ 40 ਹਜ਼ਾਰ ਰੁਪਏ ਲੈ ਕੇ ਵੀ ਗਿਆ ਸੀ ਤੇ ਸੜਕ ‘ਤੇ ਉਸ ਦੀ ਕਿਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦਾ ਲਾਇਸੰਸੀ ਅਸਲ੍ਹਾ ਵੀ ਗ਼ਾਇਬ ਹੈ ਪਰ ਉਸ ਦੇ ਪਾਏ ਹੋਏ ਸੋਨੇ ਦੇ ਗਹਿਣੇ ਤੇ ਮੋਬਾਈਲ ਮੌਜੂਦ ਹਨ। ਮ੍ਰਿਤਕ ਵਿਅਕਤੀ ਬਠਿੰਡਾ ਦੀ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਸੀ, ਜੋ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਤੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਸੂਤਰਾਂ ਮੁਤਾਬਿਕ ਸੁਖਪ੍ਰੀਤ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਹੀ ਹੋਇਆ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ‘ਚ ਗੈਰ-ਸਮਾਜੀ ਅਨਸਰਾਂ ਦੇ ਹੌਸਲੇ ਵਧੇ ਹੋਏ ਹਨ, ਜਿਸ ਸਦਕਾ ਇਥੇ ਅਮਨ-ਕਾਨੂੰਨ ਦੀ ਸਥਿਤੀ ਡਾਂਵਾਡੋਲ ਹੈ, ਜਿਸ ਦਾ ਭਲੀਭਾਂਤ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਠਿੰਡਾ ਸ਼ਹਿਰ ‘ਚ 36 ਘੰਟਿਆਂ ਦੇ ਅੰਦਰ ਹੀ 2 ਹੱਤਿਆਵਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button