Breaking NewsD5 specialNewsPoliticsPunjab

ਹਾਈਕੋਰਟ ਦਾ ਰਾਜਾ ਵੜਿੰਗ ਨੂੰ ਵੱਡਾ ਝਟਕਾ, ਮੁੱਖ ਮੰਤਰੀ ਨੂੰ ਲੈਣਾ ਪਵੇਗਾ ਵੱਡਾ ਐਕਸ਼ਨ!

ਮੁਕਤਸਰ ਸਾਹਿਬ : ਵੱਡੀ ਖ਼ਬਰ ਮੁਕਤਸਰ ਦੇ ਗਿਦੜਵਾਹਾ ਤੋਂ ਸਾਹਮਣੇ ਆ ਰਹੀ ਹੈ ਜੋ ਕਿ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨਾਲ ਜੁੜੀ ਹੋਈ ਹੈ। ਦਰਅਸਲ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੱਲੋਂ ਮੁਕਤਸਰ ‘ਚ ਕਿਸੇ ਸਮਾਗਮ ਦੌਰਾਨ ਹਾਜਰਾਂ ਬੰਦਿਆਂ ਦਾ ਇਕੱਠ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਅਕਾਲੀ ਦਲ ਆਗੂ ਸਨੀ ਢਿਲੋਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਕਰੋਨਾ ਮਹਾਮਾਰੀ ਦੇ ਕਾਰਨ ਹਰ ਤਰ੍ਹਾਂ ਦੇ ਇਕੱਠ ਕਰਨ ‘ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਅਜਿਹੇ ਵਿਧਾਇਕ ਵੱਲੋਂ ਇਕੱਠ ਕੀਤਾ ਗਿਆ ਪਰ ਉਸ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਹੋਈ।

🔴 LIVE 🔴ਸੁਮੇਧ ਸੈਣੀ ਦੇ ਘਰ ਪਹੁੰਚੀ ਪੁਲਿਸ,ਹੋ ਸਕਦੀ ਗ੍ਰਿਫਤਰੀ?ਸਰੂਪ ਗੁੰਮ ਮਾਮਲੇ ‘ਚ SGPC ਦੇ ਬੰਦਿਆਂ ਤੇ ਕਾਰਵਾਈ

ਜਿਸ ਤੋਂ ਬਾਅਦ ਸਨੀ ਢਿਲੋਂ ਨੇ ਹਾਈਕੋਰਟ ਦਾ ਰੁੱਖ ਕੀਤਾ ਅਤੇ ਹੁਣ ਮਾਣਯੋਗ ਹਾਈਕੋਰਟ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਅਤੇ ਪ੍ਰਸਾਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ ਕੀ ਇਸ ਮਾਮਲੇ’ਚ ਕਾਰਵਾਈ ਕਰਨ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ। ਜਿਸ ਦੀ ਜਾਣਕਾਰੀ ਵਿਰੋਧੀ ਧਿਰ ਦੇ ਵਕੀਲ ਗੁਰਮੀਤ ਮਾਨ ਨੇ ਦਿੱਤੀ। ਉਧਰ ਰਾਜਾ ਵੜਿੰਗ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਸਨੀ ਢਿਲੋਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਵਲੋਂ ਆਪਣੀ ਸਰਕਾਰ ਦੇ ਆਦੇਸ਼ਾ ਦੀ ਪਾਣਲਾ ਨਹੀਂ ਕੀਤੀ ਗਈ।

ਮੁੱਖ ਮੰਤਰੀ ਤੋਂ ਸੁਣ ਲਵੋ ਦਿੱਲੀ ‘ਚ ਕਰੋਨਾ ਦੀ ਸਥਿੱਤੀ ,ਦੇਖੋ ਹਸਪਤਾਲਾਂ ‘ਚ ਮਰੀਜ਼ਾਂ ਨੂੰ ਕਿੰਨੀ ਮਿਲਦੀ ਸਹੁਲਤ

ਦੱਸ ਦਈਏ ਕਿ ਮਾਮਲਾ ਬੀਤੀ 13 ਤਾਰੀਕ ਦਾ ਹੈ ਜਦੋ ਮਾਰਕਿਟ ਕਮੇਟੀ ਦੀ ਨਿਯੁਕਤੀ ਦੀ ਤਾਜਪੋਸ਼ੀ ਸੀ। ਜਿਸ ਦੌਰਾਨ ਵਿਧਾਇਕ ਰਾਜਾ ਵੜਿੰਗ ਵੀ ਸ਼ਾਮਲ ਸੀ। ਜਿਨ੍ਹਾਂ ਨਾਲ ਵੱਡੀ ਗਿਣਤੀ ‘ਚ ਵਰਕਰਾਂ ਦਾ ਕਾਫਲਾ ਸੀ ਪਰ ਸਵਾਲ ਹੁਣ ਇਹ ਖੜਾ ਹੁੰਦਾ ਹੈ ਜਦੋਂ ਕਿ ਕਰੋਨਾ ਮਹਾਮਾਰੀ ਦੇ ਚੱਲਦਿਆ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਦੀ ਪਾਬੰਧੀ ਹੈ ਅਜਿਹੇ ‘ਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਵਲੋਂ ਅਜਿਹੀ ਅਣਗਹਿਲੀ ਕਰਨਾ ਕਿਤੇ ਨਾ ਕਿਤੇ ਬਹੁਤ ਵੱਡੀ ਲਾਪਰਵਾਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button