Breaking NewsD5 specialNewsPoliticsPunjab

ਹਰਸਿਮਰਤ ਬਾਦਲ ਤੋਂ ਬਾਅਦ ਕੈਪਟਨ ਦੇ ਅਸਤੀਫ਼ੇ ਨਾਲ ਜੁੜੀ ਵੱਡੀ ਖਬਰ !

ਅੰਮ੍ਰਿਤਸਰ : ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਦਿੱਤੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿੱਥੇ ਕਾਂਗਰਸੀ ਅਤੇ ਆਪ ਨੇਤਾ ਇਸਨੂੰ ਡਰਾਮਾ ਕਹਿ ਕੇ ਨਿੰਦਾ ਕਰ ਰਹੇ ਹਨ। ਉੱਥੇ ਅਕਾਲੀ ਆਗੂ ਇਸ ਅਸਤੀਫ਼ੇ ਨੂੰ ਇਤਿਹਾਸਿਕ ਅਤੇ ਕਿਸਾਨਾਂ ਲਈ ਕੁਰਬਾਨੀ ਭਰਿਆ ਕਦਮ ਦੱਸ ਰਹੇ ਹਨ।

ਆਹ ਕਿਸਾਨ ਨੇ ਮੋਦੀ ਨੂੰ ਕਹੀ ਸਿੱਧੀ ਗੱਲ,ਖੇਤੀ ਆਰਡੀਨੈਂਸ ਬਾਰੇ ਦੱਸੀ ਚੰਗੀ ਤਰਾਂ,ਹਰ ਕਿਸਾਨ ਦੇ ਸੁਣਨ ਵਾਲੀਆਂ ਗੱਲਾਂ

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਲਈ ਲੋੜ ਪਈ ਤਾਂ ਅਕਾਲੀ ਦਲ ਨੇ ਆਪਣੀ ਜਿੰਮੇਵਾਰੀ ਨਿਭਾਈ ਹੈ ਅਤੇ ਹੁਣ ਵੀ ਜੋ ਖੇਤੀ ਸਬੰਧੀ ਆਰਡੀਨੈਂਸ ਪਾਰਲੀਮੈਂਟ ਵਿੱਚ ਪਾਸ ਕੀਤੇ ਤਾਂ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਸੰਘਰਸ਼ ਨੂੰ ਬੱਲ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਆਪਣਾ ਅਸਤੀਫਾ ਦਿੱਤਾ ਹੈ।

ਆਹ ਚੱਕੋ!ਸ਼ਮਸ਼ੇਰ ਦੂਲੋ ਨੇ ਪਿੱਛੇ ਛੱਡਿਆ ਭਗਵੰਤ ਮਾਨ,ਦੇਖੋ ਸਪੀਕਰ ਸਾਹਮਣੇ ਹੀ ਹੋ ਗਿਆ ਸਿੱਧਾ!

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਸਤੀਫ਼ੇ ਨੂੰ ਛੋਟਾ ਕਦਮ ਕਹਿਣ ਤੇ ਵਲਟੋਹਾ ਦਾ ਕਹਿਣਾ ਹੈ ਕਿ ਹਰਸਿਮਰਤ ਬਾਦਲ ਜੇਕਰ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ ਤਾਂ ਤੁਸੀਂ ਕਿਉ ਨਹੀਂ ਇਹੋ ਜਿਹਾ ਛੋਟਾ ਕਦਮ ਚੁੱਕਦੇ ਅਤੇ ਨਾਲ ਹੀ ਅਕਾਲੀ ਭਾਜਪਾ ਗਠਜੋੜ ਦੇ ਭਵਿੱਖ ‘ਚ ਬਰਕਰਾਰ ਰਹਿਣ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਅਤੇ ਕਿਸਾਨਾਂ ਦੇ ਬਿਹਤਰ ਭਵਿੱਖ ਲਈ ਅਕਾਲੀ ਦਲ ਨੂੰ ਕੋਈ ਵੀ ਵੱਡਾ ਫੈਂਸਲਾ ਲੈਣਾ ਪਿਆ ਤਾਂ ਜਰੂਰ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button