D5 specialNewsPunjabUncategorized

ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਦੀ ਪ੍ਰਕਿਰਿਆ ਅਗਲੇ ਦੋ ਮਹੀਨਿਆਂ ਲਈ ਜਾਰੀ ਰਹੇਗੀ: ਰਜ਼ੀਆ ਸੁਲਤਾਨਾ

ਚੰਡੀਗੜ, 1 ਅਕਤੂਬਰ

ਸੂਬੇ ਦੇ ਸਾਰੇ ਵਾਹਨ ਮਾਲਕਾਂ ਨੂੰ ‘ਬਿਨਾਂ ਕਿਸੇ ਦੇਰੀ‘ ਦੇ ਐਚ.ਐਸ.ਆਰ.ਪੀ. (ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ) ਲਗਾਉਣ ਸਬੰਧੀ ਅਪੀਲ ਕਰਦਿਆਂ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਾਉਣ ਵਾਲੇ ਕੇਂਦਰਾਂ ਦੀ ਗਿਣਤੀ 22 ਤੋਂ ਵਧਾ ਕੇ 82 ਕਰ ਦਿੱਤੀ ਹੈ ਅਤੇ ਇਹ ਪ੍ਰਕਿਰਿਆ ਅਗਲੇ ਦੋ ਮਹੀਨਿਆਂ ਤੱਕ ਜਾਰੀ ਰਹੇਗੀ।

 

ਆਹ ਚੱਕੋ! ਕਿਸਾਨਾਂ ਨੇ ਤਾਂ ਅੰਬਾਨੀਆਂ ਦੇ ਪੰਪ ‘ਤੇ ਲਾ ਲਏ ਪੱਕੇ ਡੇਰੇ,ਕਹਿੰਦੇ ਬਿੱਲ ਰੱਦ ਕਰਵਾ ਕੇ ਜਾਂਵਾਗੇ ਘਰ!

ਮੰਤਰੀ ਨੇ ਕਿਹਾ ਕਿ ਕੋਵਿਡ-19 ਨਾਲ ਪੈਦਾ ਹੋਈ ਸਥਿਤੀ ਦੇ ਬਾਵਜੂਦ, 5 ਲੱਖ ਤੋਂ ਵੱਧ ਵਾਹਨ ਮਾਲਕਾਂ ਨੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਲਈ ਅਰਜ਼ੀ ਦਿੱਤੀ ਹੈ ਅਤੇ ਲਗਭਗ 4.25 ਲੱਖ ਵਾਹਨ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਆਨਲਾਈਨ ਬੁਕਿੰਗ ਪ੍ਰਣਾਲੀ ਅਤੇ ਘਰਾਂ ਵਿਚ ਹੀ ਨੰਬਰ ਪਲੇਟਾਂ ਲਗਾਉਣ ਦੀ ਸਹੂਲਤ ਨਾਲ ਸੰਭਵ ਹੋਇਆ ਹੈ।

ਬਾਦਲਾਂ ਦੀ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਾਂ ਨੇ ਪਾਇਆ ਘੇਰਾ!ਸਵੇਰੇ ਹੀ ਬਾਦਲਾਂ ਦੀ ਉਡਾਈ ਨੀਂਦ! #BaljeetDaduwal

ਉਹਨਾਂ ਕਿਹਾ ਕਿ ਵਾਹਨ ਮਾਲਕਾਂ ਵਲੋਂ ਮਿਲੇ ਹੁੰਗਾਰੇ ਨੂੰ ਵੇਖਦਿਆਂ ਇਹ ਸੇਵਾ ਆਮ ਲੋਕਾਂ ਲਈ ਅਗਲੇ ਦੋ ਮਹੀਨਿਆਂ ਲਈ ਜਾਰੀ ਰਹੇਗੀ ਤਾਂ ਜੋ ਬਾਕੀ ਰਹਿੰਦੇ ਵਾਹਨ ਮਾਲਕ ਵੀ ਆਪਣੇ ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਵਾ ਸਕਣ। ਉਹਨਾਂ ਅੱਗੇ ਕਿਹਾ ਕਿ ਵਾਹਨਾਂ ਦੇ ਮਾਲਕ ਇਕ ਵਿਸ਼ੇਸ਼ ਵੈੱਬਸਾਈਟ .. ਰਾਹੀਂ ਜਾਂ ਮੋਬਾਈਲ ਐਪਲੀਕੇਸ਼ਨ ਡਾਉਨਲੋਡ ਕਰਕੇ ਨੰਬਰ ਪਲੇਟਾਂ ਲਗਾਉਣ ਸਬੰਧੀ ਆਨਲਾਈਨ ਸਮਾਂ ਲੈ ਸਕਦੇ ਹਨ।
-NAV GILL

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button