Breaking NewsD5 specialEntertainmentNewsSports

ਹਰਭਜਨ ਸਿੰਘ ਦੂਜੀ ਵਾਰ ਬਣਨ ਵਾਲੇ ਹਨ ਪਿਤਾ, ਸੋਸ਼ਲ ਮੀਡੀਆ ‘ਤੇ ਫੈਂਸ ਨੂੰ ਦਿੱਤੀ ਖੁਸ਼ਖਬਰੀ

ਮੁੰਬਈ : ਭਾਰਤੀ ਕ੍ਰਿਕੇਟ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਅਦਾਕਾਰ ਗੀਤਾ ਬਸਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰਿਏ ਫੈਂਸ ਦੇ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਹਰਭਜਨ ਸਿੰਘ ਅਤੇ ਆਪਣੀ ਧੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਡੇਟ ਵੀ ਦੱਸੀ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰ ਡਿਲੀਵਰੀ ਦਾ ਮਹੀਨਾ ਜੁਲਾਈ ਦੱਸਿਆ ਹੈ।

ਉੱਥੇ ਹੀ ਹਰਭਜਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਗੀਤਾ ਬਸਰਾ ਨੂੰ ਟੈਗ ਕਰਦੇ ਹੋਏ ਉਨ੍ਹਾਂ ਦੀ ਇੱਕ ਵੀਡੀਓ ਪਾਈ ਹੈ। ਜਿਸ ‘ਚ ਉਨ੍ਹਾਂ ਦੀ ਅਤੇ ਗੀਤਾ ਦੀ ਖੂਬਸੂਰਤ ਤਸਵੀਰਾਂ ਹਨ। ਵੀਡੀਓ ਦੇ ਬੈਕਗਰਾਊਂਡ ਵਿੱਚ ਹੈਪੀ ਬਰਥਡੇ ਦਾ ਗਾਨਾ ਚੱਲ ਰਿਹਾ ਹੈ। ਟਰਬਨੇਟਰ ਨੇ ਕੈਪਸ਼ਨ ਲਿਖਿਆ, ਹੈਪੀ ਬਰਥਡੇ ਮਾਏ ਲਵ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜ ਲਵ ਵਾਲਾ ਇਮੋਜੀ ਬਣਾਇਆ ਸੀ। ਗੀਤਾ ਬਸਰਾ ਨੇ 27 ਜੁਲਾਈ, 2016 ਨੂੰ ਇੱਕ ਧੀ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੀ ਧੀ ਦਾ ਨਾਮ ਹੀਨਾਯਾ ਹੈ।

 

View this post on Instagram

 

A post shared by Geeta Basra (@geetabasra)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button