Breaking NewsD5 specialInternationalNewsPolitics

ਸ਼ਨਾ ਮਰੀਨ ਨੇ ਛੋਟੀ ਉਮਰ ‘ਚ ਪ੍ਰਧਾਨ ਮੰਤਰੀ ਬਣ ਰਚਿਆ ਇਤਿਹਾਸ

ਹੈਲਸਿੱਕੀ : ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇ ਐਤਵਾਰ ਨੂੰ ਪ੍ਰਧਾਨਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਉਹ ਦੇਸ਼ ਦੇ ਇਤਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨਮੰਤਰੀ ਬਣ ਗਈ ਹੈ। ਮਰੀਨ ਨੇ ਐਤਵਾਰ ਨੂੰ ਹੋਈਆਂ ਚੋਣਾਂ ਜਿੱਤ ਕੇ ਲੀਡਰ ਐਂਟੀ ਰਿਨੇ ਦਾ ਸਥਾਨ ਲਿਆ।

Breaking-ਕੈਪਟਨ ਖਿਲਾਫ ਡਟਿਆ ਕਾਂਗਰਸੀ ਮੰਤਰੀ,ਆਪਣੀ ਹੀ ਸਰਕਾਰ ਦੇ ਕੀਤੇ ਵੱਡੇ ਖੁਲਾਸੇ,ਕੈਪਟਨ ਨੂੰ ਪਾਈਆਂ ਲਾਹਣਤਾਂ

ਜਿਨ੍ਹਾਂ ਨੇ ਡਾਕ ਹੜਤਾਲ ਨਾਲ ਨਿੱਬੜਨ ਨੂੰ ਲੈ ਕੇ ਗਠ-ਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਖੋਹਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਮਰੀਨ ਨੇ ਐਤਵਾਰ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਫਿਰ ਤੋਂਵਿਸ਼ਵਾਸ ਬਹਾਲ ਕਰਨ ਲਈ ਕਾਫ਼ੀ ਕੰਮ ਕਰਨਾ ਪਵੇਗਾ।

ਫਿਰ ਤੱਤਾ ਹੋਇਆ Bhagwant Maan, ਮੰਤਰੀ ਵੱਲੋਂ ਗਾਲ੍ਹਾਂ ਕੱਢਣ ‘ਤੇ ਲਿਆ ਸਟੈਂਡ, ਸੁਣੋ ਮਾਨ ਦਾ ਤਿੱਖਾ ਬਿਆਨ

ਆਪਣੀ ਉਮਰ ਨਾਲੋਂ ਸਬੰਧੀ ਸਵਾਲਾਂ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਆਪਣੀ ਉਮਰ ਜਾਂ ਮਹਿਲਾ ਹੋਣ ਦੇ ਬਾਰੇ ਨਹੀਂ ਸੋਚਿਆ। ਮੈਂ ਕੁੱਝ ਕਾਰਨਾਂ ਕਰਕੇ ਰਾਜਨੀਤੀ ਵਿੱਚ ਆਈ ਅਤੇ ਇਨ੍ਹਾਂ ਚੀਜਾਂ ਲਈ ਅਸੀਂ ਮਤਦਾਤਾਵਾਂ ਦਾ ਵਿਸ਼ਵਾਸ ਜਿੱਤਿਆ। ਮਰੀਨ ਦੁਨੀਆ ਦੀ ਸਭ ਤੋਂਨੌਜਵਾਨ ਰਾਸ਼ਟਰ ਮੁੱਖੀ ਬਣ ਗਈ ਹੈ। ਉਨ੍ਹਾਂ ਤੋਂ ਬਾਅਦ ਯੂਕਰੇਨ ਦੇ ਪ੍ਰਧਾਨਮੰਤਰੀ ਓਲੈਕਸੀ ਹੋਣਚਾਰੁਕ 35 ਸਾਲ ਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button